ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਪਰਿਵਾਰ ਸਣੇ ਇੱਕ ਸਟਾਫ ਮੈਂਬਰ ਦੇ ਕੋਰੋਨਵਾਇਰਸ ਲਈ ਪਾਜੀਟਿਵ ਹੋਣ ਤੋਂ ਬਾਅਦ ਮੈਂ ਖੁਦ ਆਈਸੋਲੇਟ ਹੋ ਰਹੀ ਹੈ। ਪ੍ਰਿਯੰਕਾ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਮੇਰਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰ ਨੇ ਮੈਨੂੰ ਆਈਸੋਲੇਟ ਰਹਿਣ ਅਤੇ ਕੁਝ ਦਿਨਾਂ ਬਾਅਦ ਦੁਬਾਰਾ ਟੈਸਟ ਕਰਨ ਦੀ ਸਲਾਹ ਦਿੱਤੀ ਹੈ।
ਗੌਰਤਲਬ ਹੈ ਕਿ ਭਾਰਤ ਵਿੱਚ ਸੋਮਵਾਰ ਨੂੰ 33,750 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ, ਜਿਸ ਵਿੱਚ ਪਾਜੀਟਿਵਟੀ ਦਰ 3.84 ਫੀਸਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤੇਜ਼ੀ ਨਾਲ ਕੋਰੋਨਾ ਫੈਲ ਰਿਹਾ ਹੈ। 24 ਘੰਟਿਆਂ ਵਿਚ ਸੰਕਰਮਣ ਦੇ ਨਵੇਂ ਮਾਮਲਿਆਂ ਦੀ ਗਿਣਤੀ 3194 ਤੋਂ 4099 ਹੋ ਗਈ ਹੈ। ਲਗਾਤਾਰ ਤੀਜੇ ਦਿਨ ਸੰਕਰਮਣ ਦੇ ਚੱਲਦਿਆਂ 1 ਮਰੀਜ਼ ਦੀ ਮੌਤ ਹੋ ਗਈ।
ਸੋਮਵਾਰ ਨੂੰ ਸਿਹਤ ਵਿਭਾਗ ਨੇ ਦੱਸਿਆ ਕਿ ਪਿਛਲੇ ਇਕ ਦਿਨ ਵਿਚ 63,477 ਸੈਂਪਲਾਂ ਦੀ ਜਾਂਚ ਹੋਈ। ਇਨ੍ਹਾਂ ਵਿਚੋਂ 6.46 ਫੀਸਦੀ ਸੈਂਪਲ ਕੋਰੋਨਾ ਸੰਕਰਮਿਤ ਮਿਲੇ ਹਨ। ਇਸ ਦੌਰਾਨ 4099 ਲੋਕ ਸੰਕਰਮਿਤ ਹਨ। ਨਾਲ ਹੀ 1509 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ।
ਕੁੱਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 14,58,220 ਤੱਕ ਪੁੱਜ ਗਈ ਹੈ ਜਿਨ੍ਹਾਂ ਵਿਚੋਂ 14,22,124 ਮਰੀਜ਼ ਠੀਕ ਹੋ ਚੁ4ਕੇ ਹਨ ਪਰ 25100 ਲੋਕਾਂ ਦੀ ਸੰਕਰਮਣ ਦੇ ਚੱਲਦਿਆਂ ਮੌਤ ਹੋਈ ਹੈ। ਵਿਭਾਗ ਵਿਚ ਦੱਸਿਆ ਕਿ ਰਾਜਧਾਨੀ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: