ਪੰਜਾਬ ਕਾਂਗਰਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਾਣਹਾਨੀ ਕੇਸ ਵਿਚ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ‘ਤੇ 20 ਕਰੋੜ ਦੀ ਮਾਨਹਾਣੀ ਦਾ ਦਾਅਵਾ ਠੋਕਿਆ ਗਿਆ ਹੈ।
ਜਲਾਲਪੁਰ ਨੇ ਪੰਜਾਬ ਯੂਨੀਵਰਿਸਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਆਰ. ਐੱਸ. ਐੱਸ. ਦਾ ਬੰਦਾ ਦੱਸਿਆ ਸੀ। ਗੌਰਤਲਬ ਹੈ ਕਿ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੌਜੂਦਗੀ ਵਿਚ ਜਲਾਲਪੁਰ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਪਰ ਇਹ ਇਲਜ਼ਾਮ ਲਗਾਏ ਗਏ ਸਨ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਚੰਨੀ ਵੱਲੋਂ ਜਲਾਲਪੁਰ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮੰਨੇ। ਜਲਾਲਪੁਰ ਨੇ ਕਿਹਾ ਸੀ ਕਿ ਮੈਂ ਚੁੱਪ ਨਹੀਂ ਬੈਠਾਂਗਾ। ਇਹ RSS ਦਾ ਰੰਗ ਹੈ ਅੱਜ ਦੇਖ ਲਓ ਕੀ ਦੰਗਲ ਹੋ ਰਿਹਾ ਹੈ ਪੰਜਾਬ ‘ਚ….’। ਜਿਸ ਉਤੇ ਕਾਰਵਾਈ ਕਰਦਿਆਂ ਅੱਜ MLA ਜਲਾਲਪੁਰ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ।