ਪੀ.ਆਰ. ਟੀ. ਸੀ. ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਤੋਂ ਬੱਸਾਂ ਚਲਾਉਣ ਲਈ ਨਵਾਂ ਟਾਈਮ ਟੇਬਲ ਬਣਾਇਆ ਗਿਆ ਸੀ ਜਿਸ ਵਿਚ ਸਰਕਾਰੀ ਬੱਸਾਂ ਦੇ ਕਈ ਟਾਈਮ ਵਧਾਏ ਗਏਸਨ ਪਰ ਹੁਣ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਵੇਂ ਟਾਈਮ ਟੇਬਲ ਨੂੰ ਬਦਲ ਕੇ ਫਿਰ ਤੋਂ ਪੁਰਾਣੀ ਸਮਾਂ ਸਾਰਣੀ ਮੁਤਾਬਕ ਬੱਸਾਂ ਚਲਾਉਣ ਦੇ ਹੁਕਮ ਦਿੱਤੇ ਗਏ ਹਨ, ਜਿਸ ਤੋਂ ਪੀ. ਆਰ. ਟੀ. ਸੀ. ਮੁਲਾਜ਼ਮ ਨਾਰਾਜ਼ ਹਨ। ਮੁਲਾਜ਼ਮਾਂ ਵੱਲੋਂ ਫਰੀਦਕੋਟ ਵਿਖੇ ਬੱਸ ਅੱਡੇ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਲਗਭਗ 29 ਡਿਪੂ ਅੱਜ ਹੜਤਾਲ ‘ਤੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਰੇ ਬੱਸ ਅੱਡੇ ਬੰਦ ਕਰ ਦਿੱਤੇ ਜਾਣਗੇ। ਰੋਡਵੇਜ਼ ਮੁਲਾਜ਼ਮਾਂ ਦੀ ਇਸ ਹੜਤਾਲ ਕਾਰਨ ਸਰਕਾਰ ਨੂੰ ਘੱਟ-ਘੱਟੋ 3 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ।
ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਦੋਸ਼ ਹੈ ਕਿ ਟਰਾਂਸਪੋਰਟ ਮਾਫੀਆ ਦੇ ਦਬਾਅ ਹੇਠ ਇਹ ਫੈਸਲਾ ਲਿਆ ਗਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਤਾਂ ਉਨ੍ਹਾਂ ਵੱਲੋਂ ਸਿਰਫ ਬਠਿੰਡਾ ਬੱਸ ਸਟੈਂਡ, ਬਰਨਾਲਾ, ਬੁਢਲਾਡਾ, ਪਟਿਆਲਾ ਦੇ ਡਿਪੂ ਬੰਦ ਕਰ ਦਿੱਤੇ ਹਨ ਪਰ ਜੇ ਪੰਜਾਬ ਸਰਕਾਰ ਨੇ ਨਵੀਂ ਸਮਾਂ ਸਾਰਣੀ ਮੁਤਾਬਕ ਬੱਸਾਂ ਨੂੰ ਚਲਾਉਣ ਦੇ ਹੁਕਮ ਜਾਰੀ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: