ਪੰਜਾਬ ਵਿਚ ਵਿਧਾਨਸਭਾ ਚੋਣਾਂ ਅਤੇ PM ਨਰਿੰਦਰ ਮੋਦੀ ਦੀ ਬੁੱਧਵਾਰ ਨੂੰ ਫਿਰੋਜ਼ਪੁਰ ਰੈਲੀ ਤੋਂ ਪਹਿਲਾਂ ਕੋਰੋਨਾ ਧਮਾਕਾ ਹੋ ਗਿਆ। ਮੰਗਲਵਾਰ ਨੂੰ 24 ਘੰਟੇ ਦੌਰਾਨ 1,027 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ ਪਟਿਆਲਾ ਤੇ ਸੰਗਰੂਰ ਵਿਚ 2 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ। ਜਲੰਧਰ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਤੇ ਨਕੋਦਰ ਦਾ ਰਹਿਣ ਵਾਲਾ ਵਿਅਕਤੀ ਕੋਰੋਨਾ ਸੰਕਰਮਿਤ ਮਿਲਿਆ ਹੈ।
ਅੱਜ 70 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਹਨ। ਇਨ੍ਹਾਂ ‘ਚੋਂ 54 ਆਕਸੀਜਨ, 15 ਆਈਸੀਯੂ ਤੇ ਇੱਕ ਵੈਂਟੀਲੇਟਰ ‘ਤੇ ਹੈ। ਇਨ੍ਹਾਂ ਅੰਕੜਿਆਂ ਨਾਲ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੇ ਜਾਨਲੇਵਾ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਕੀ ਪੰਜਾਬ ਵਿਚ ਇਹ ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਸੰਕੇਤ ਹਨ? ਮੋਹਾਲੀ ‘ਚ ਕੋਰੋਨਾ ਦੇ 140 ਜਦੋਂ ਕਿ ਲੁਧਿਆਣਾ ‘ਚ 103 ਨਵੇਂ ਮਰੀਜ਼ ਮਿਲੇ। ਇਸ ਤੋਂ ਇਲਾਵਾ ਪਠਾਨਕੋਟ ‘ਚ 88, ਜਲੰਧਰ ‘ਚ 85, ਫਤਿਹਗੜ੍ਹ ਸਾਹਿਬ ‘ਚ 42, ਅੰਮ੍ਰਿਤਸਰ ਤੇ ਬਠਿੰਡਾ ‘ਚ 33-33, ਕਪੂਰਥਲਾ ‘ਚ 23, ਹੁਸ਼ਿਆਰਪੁਰ ਤੇ ਤਰਨਤਾਰਨ ‘ਚ 16-16 ਕੇਸ ਮਿਲੇ ਹਨ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਟੈਸਟਿੰਗ ਸ਼ੁਰੂ ਹੋਈ ਤਾਂ ਕੋਰੋਨਾ ਨੇ ਡਰਾਉਣਾ ਸ਼ੁਰੂ ਕਰ ਦਿੱਤਾ। ਮੰਗਲਵਾਰ ਨੂੰ ਸਰਕਾਰ ਨੇ 15,822 ਟੈਸਟ ਕੀਤੇ ਜਿਨ੍ਹਾਂ ਵਿਚੋਂ 1027 ਨਵੇਂ ਕੇਸ ਮਿਲੇ। ਪੰਜਾਬ ‘ਚ ਪਾਜੀਟਿਵਟੀ ਦਰ 6.49 ਫੀਸਦੀ ਹੋ ਗਈ ਹੈ। ਪਠਾਨਕੋਟ ‘ਚ ਸਭ ਤੋਂ ਵੱਧ 17.36 ਫੀਸਦੀ, ਪਟਿਆਲਾ ‘ਚ 15.43 ਫੀਸਦੀ, ਫਤਿਹਗੜ੍ਹ ਸਾਹਿਬ ‘ਚ 8.45 ਫੀਸਦੀ, ਬਠਿੰਡਾ ‘ਚ 8.35 ਫੀਸਦੀ ਤੇ ਮੋਹਾਲੀ ‘ਚ 8.33 ਪਾਜਟੀਵਿਟੀ ਰਹੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੰਜਾਬ ਵਿਚ ਕੋਰੋਨਾ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਸਿਰਫ 8 ਦਿਨ ਵਿਚ ਕੋਰੋਨਾ ਦੇ ਕੇਸ 20 ਗੁਣਾ ਵਧ ਗਏ ਹਨ। 28 ਦਸੰਬਰ ਨੂੰ ਪੰਜਾਬ ਵਿਚ ਸਿਰਫ 51 ਪਾਜੀਟਿਵ ਕੇਸ ਮਿਲੇ ਸਨ ਜੋ ਹੁਣ ਮੰਗਲਵਾਰ ਨੂੰ ਵਧ ਕੇ 1000 ਨੂੰ ਪਾਰ ਕਰ ਚੁੱਕੇ ਹਨ। ਪੰਜਾਬ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 2686 ਹੋ ਚੁੱਕੀ ਹੈ।