ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਤੇ ਗਲਤ ਤਰੀਕੇ ਨਾਲ ਮਹਾਮਾਰੀ ਦੌਰਾਨ 60 ਕਰੋੜ ਰੁਪਏ ਦੀ ਚਕਿਤਸਾ ਸਮੱਗਰੀ ਦੀ ਸਪਲਾਈ ਕੀਤੀ। ਇਹ ਤੱਥ ਸੂਬਾ ਸਰਕਾਰ ਵੱਲੋਂ ਕਰਵਾਏ ਗਏ ਨਿਗਮ ਦੇ ਵਿਸ਼ੇਸ਼ ਆਡਿਟ ਵਿਚ ਸਾਹਮਣੇ ਆਏ।
ਮਾਰਚ ਤੇ ਸਤੰਬਰ 2022 ਵਿਚ ਹੈਂਡ ਸੈਨੇਟਾਈਜਰ, ਮਾਸਕ, ਫਰਨੀਚਰ, ਫਰਸ਼, ਕੀਟਾਣੂਨਾਸ਼ਕ ਵਰਗੇ ਵੱਖ-ਵੱਖ ਖਰੀਦ ਘਪਲਿਆਂ ‘ਤੇ ਮਾਰਚ 2022 ਤੇ ਮਾਰਚ 2002 ਵਿਚ ਹੋਈ ਖਰੀਦ ਦਾ ਵਿਸ਼ੇਸ਼ ਆਡਿਟ ਕਰਨ ਦਾ ਹੁਕਮ ਦਿੱਤਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਮਿਆਦ ਦੌਰਾਨ 6 ਆਈਏਐੱਸ ਅਧਿਕਾਰੀ ਜੋ ਪੀਐੱਚਐੱਸਸੀ ਦੇ ਡਾਇਰੈਕਟਰ ਸਨ, ਮਨਵੇਸ਼ ਸਿੰਘ ਸਿੱਧੂ ਅਮਿਤ ਕੁਮਾਰ, ਕੁਮਾਰ ਰਾਹੁਲ, ਸੁਰਭੀ ਮਲਿਕ, ਤਨੂ ਕਸ਼ਯੱਪ ਤੇ ਭੁਪਿੰਦਰ ਸਿੰਘ ਸਨ। ਡਾ. ਰਾਜੇਸ਼ ਸ਼ਰਮਾ, ਡਾ. ਮਨਜੀਤ ਸਿੰਘ ਤੇ ਡਾ. ਸ਼ਰਨਜੀਤ ਕੌਰ ਖਰੀਦ ਡਾਇਰੈਕਟਰ ਸਨ।
ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ 60 ਕਰੋੜ ਰੁਪਏ ਦੀਆਂ 16 ਵਸਤਾਂ ਦੀ ਖਰੀਦ ਕੀਤੀ ਗਈ ਅਤੇ ਵੱਖ-ਵੱਖ ਆਈਟਮਾਂ ਲਈ ਕਈ ਕਰੋੜ ਰੁਪਏ ਦੇ ਰੇਟ ਸਮਝੌਤੇ ਵੀ ਕੀਤੇ ਗਏ। 9.89 ਕਰੋੜ ਰੁਪਏ ਦੀਆਂ ਟਰੂਨੈੱਟ (ਚਿੱਪ-ਅਧਾਰਿਤ ਰੀਅਲ ਟਾਈਮ ਪੀਸੀਆਰ) ਟੈਸਟਿੰਗ ਕਿੱਟਾਂ ਅਤੇ ਈ-ਸਟੈਥੋਸਕੋਪਾਂ ਦੀ ਖਰੀਦ ਦੇ ਮਾਮਲੇ ਵਿੱਚ, ਆਡਿਟ ਟੀਮ ਨੇ ਨੋਟ ਕੀਤਾ ਕਿ ਅਧਿਕਾਰੀਆਂ ਨੇ ਸਰਕਾਰਾਂ ਦੁਆਰਾ ਨਿਰਧਾਰਤ ਪ੍ਰਕਿਰਿਆ ਅਤੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਦਿਲਚਸਪੀ ਨਹੀਂ ਦਿਖਾਈ।
ਇਹ ਵੀ ਪੜ੍ਹੋ : ਸਾਬਕਾ DSP ਬਲਵਿੰਦਰ ਸੇਖੋਂ ਗ੍ਰਿਫਤਾਰ, ਜੱਜ ‘ਤੇ ਭ੍ਰਿਸ਼ਟਾਚਾਰ ਦਾ ਲਗਾਇਆ ਸੀ ਦੋਸ਼
13.19 ਕਰੋੜ ਰੁਪਏ ਦੇ ਫੁਲੀ ਆਟੋ ਐਨਾਲਾਈਜਰ ਦੀ ਖਰੀਦ ਵਿਚ ਵੀ ਇਸੇ ਤਰ੍ਹਾਂ ਦਾ ਨਿਰੀਖਣ ਕੀਤਾ ਗਿਆ ਹੈ। ਆਡਿਟ ਨੇ ਦੇਖਿਆ ਕਿ 225 ਵਿਸ਼ਲੇਸ਼ਕਾਂ ਲਈ ਸਪਲਾਈ ਆਰਡਰ ਦਿੱਤਾ ਗਿਆ ਸੀ। ਪਰ ਇਹ ਹੁਕਮ ਪਸ਼ੂ ਪਾਲਣ ਵਿਭਾਗ, ਭੋਪਾਲ ਦੇ ਇੱਕ ਪੰਨੇ ਦੇ ਆਰਡਰ ਦੇ ਆਧਾਰ ‘ਤੇ ਮੁੜ-ਆਰਡਰ ਵਜੋਂ ਦਿੱਤਾ ਗਿਆ। ਇਸ ਖਰੀਦ ਦੇ ਉਚਿਤ ਹੋਣ ਦੇ ਸੰਬੰਧ ਵਿੱਚ ਕੋਈ ਦਸਤਾਵੇਜ਼ ਜਾਂ ਨੋਟ ਫਾਈਲ ਵਿੱਚ ਨਹੀਂ ਰੱਖੇ ਗਏ ਹਨ। ਬਿਨਾਂ ਕਿਸੇ ਟੈਂਡਰ/ਬਿਡਿੰਗ ਦੇ ਇੰਨੀ ਵੱਡੀ ਰਕਮ ਦਾ ਆਰਡਰ ਦੇਣਾ ਉਚਿਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੇ ਬਿਨਾਂ ਚੀਜ਼ਾਂ ਦੀ ਖਰੀਦ ਦਾ ਇੱਕ ਤਾਨਾਸ਼ਾਹੀ ਤਰੀਕਾ ਹੈ।
ਇਸੇ ਤਰ੍ਹਾਂ ਕੀਟਨਾਸ਼ਕਾਂ ਦੀ ਖਰੀਦ ‘ਤੇ 30 ਰੁਪਏ ਪ੍ਰਤੀ ਲੀਟਰ ਸੈਨੇਟਾਈਜਰ ਦੀ ਬਜਾਏ 1800 ਰੁਪਏ ਪ੍ਰਤੀ ਲੀਟਰ ਵੇਚਿਆ ਗਿਆ।ਇਹ ਸਿਹਤ -ਵਿਭਾਗ ਦੀ ਮੰਗ ਦੇ ਖਿਲਾਫ ਤੇ ਬਹੁਤ ਵੱਧ ਦਰਾਂ ‘ਤੇ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: