ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਜੁਆਇੰਟ ਸਰਚ ਦੌਰਾਨ ਪਾਕਿ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਤਿੰਨ ਦਿਨਾਂ ਵਿਚ ਇਹ ਤੀਜੀ ਸਫਲਤਾ ਹੈ। ਜਦੋਂ ਜੁਆਇੰਟ ਆਪ੍ਰੇਸ਼ਨ ਦੌਰਾਨ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ ਹੈ। ਇਹ ਸਫਲਤਾ ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਚ ਮਿਲੀ ਹੈ।ਇਸ ਖੇਪ ਨੂੰ ਵੀ ਤਸਕਰਾਂ ਨੇ ਡਰੋਨ ਦੀ ਮਦਦ ਨਾਲ ਹੀ ਸੁੱਟਿਆ ਹੈ।
BSF ਮੁਤਾਬਕ ਤਰਨਤਾਰਨ ਦੇ ਸਰਹੱਦੀ ਪਿੰਡ ਵਿਚ ਰਾਤ ਸਮੇਂ ਡ੍ਰੋਨ ਦੇ ਆਉਣ ਦੀ ਖਬਰ ਮਿਲੀ ਸੀ, ਜਿਸ ਦੇ ਬਾਅਦ ਪੰਜਾਬ ਪੁਲਿਸ ਨਾਲ ਮਿਲ ਕੇ ਸਰਹੱਦੀ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿੰਡ ਮਹਿੰਦੀਪੁਰ ਦੇ ਖੇਤਰਾਂ ਵਿਚ ਇਕ ਥੈਲੀ ਮਿਲੀ ਜਿਸ ਨੂੰ ਜ਼ਬਤ ਕਰ ਲਿਆ ਗਿਆ।
ਜਦੋਂ ਥੈਲੀ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ ਜਿਸ ਵਿਚ ਜਾਂਚ ਲਈ ਫੋਰੈਂਸਿੰਕ ਲੈਬ ਭੇਜਿਆ ਜਾ ਰਿਹਾ ਹੈ।
ਇਸ ਖੇਪ ਨੂੰ ਵੀ ਡ੍ਰੋਨ ਦੀ ਮਦਦ ਨਾਲ ਹੀ ਸੁੱਟਿਆ ਗਿਆ। ਸਫੈਦ ਰੰਗ ਦੀ ਕੱਪੜੇ ਦੀ ਪੋਟਲੀ ‘ਤੇ ਇਕ ਲੋਹੇ ਦਾ ਰਿੰਗ ਲੱਗਾ ਹੋਇਆ ਹੈ ਤਾਂ ਕਿ ਡ੍ਰੋਨ ਨਾਲ ਇਸਨੂੰ ਬੰਨ੍ਹਿਆ ਜਾ ਸਕੇ। ਇਸ ਖੇਪ ਦੇ ਨਾਲ ਦੋ ਬਲਿੰਕਰ ਲਗਾਏ ਗਏ ਸਨ। ਇਹ ਹਾਈਪਰ ਸੈਂਸੇਟਿਵ ਬਲਿੰਕਰ ਹੁੰਦੇ ਹਨ ਤਾਂ ਕਿ ਹੇਠਾਂ ਡਿੱਗੇ ਹੀ ਬਲਿੰਕ ਕਰਨ ਤੇ ਤਸਕਰ ਨੂੰ ਖੇਪ ਦਾ ਪਤਾ ਲੱਗ ਸਕੇ।
ਪਰ ਤਸਕਰ ਦੇ ਹੱਥ ਵਿਚ ਖੇਪ ਆਉਣ ਤੋਂ ਪਹਿਲਾਂ BSF ਤੇ ਪੰਜਾਬ ਪੁਲਿਸ ਨੇ ਇਸ ਜ਼ਬਤ ਕਰ ਲਿਆ ਹੈ। ਖੇਪ ਦਾ ਕੁੱਲ ਭਾਰ ਲਗਭਗ 2.75 ਕਿਲੋਗ੍ਰਾਮ ਹੈ।
ਪਿਛਲੇ ਤਿੰਨ ਦਿਨਾਂ ਵਿਚ ਬੀਐੱਸਐੱਫ ਤੇ ਪੰਜਾਬ ਪੁਲਿਸ ਨੂੰ ਇਹ ਤੀਜੀ ਸਫਲਤਾ ਮਿਲੀ ਹੈ। 30 ਅਗਸਤ ਨੂੰ ਰਾਤ ਨੂੰ ਗੁਰਦਾਸਪੁਰ ਵਿਚ ਫੇਸਿੰਗ ਅੱਗੇ ਇਲੈਕਟ੍ਰਿਕ ਬੈਟਰੀ ਵਿਚ ਲਗਭਗ 6 ਕਿਲੋ ਹੈਰੋਇਨ ਨੂੰ ਲੁਕਾ ਕੇ ਰੱਖਿਆ ਗਿਆ ਸੀ। 31 ਅਗਸਤ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਵਿਚ ਡ੍ਰੋਨ ਤੋਂ ਸੁੱਟੀ ਗਈ 2.5 ਕਿਲੋ ਹੈਰੋਇਨ ਨੂੰ ਜ਼ਬਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: