ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਨਸ਼ੇ ਖਿਲਾਫ ਚੱਲ ਰਹੀ ਫੈਸਲਾਕੁੰਨ ਲੜਾਈ ਤਹਿਤ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਵੇਰਕਾ ਬਾਈਸਪਾਸ ਕੋਲੋਂ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਨੂੰ 13 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰਾਜਸਥਾਨ ਵਾਸੀ ਸੁਖਬੀਰ ਸਿੰਘ ਉਰਫ ਤੇ ਬਿੰਦਰ ਸਿੰਘ ਉਰਫ ਬਿੰਦੂ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਇਕ ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਇਕ ਬੱਸ ਵਿਚ ਯਾਤਰਾ ਕਰ ਰਹੇ ਦੋ ਵਿਅਕਤੀ ਭਾਰੀ ਮਾਤਰਾ ਵਿਚ ਹੈਰੋਇਨ ਦੀ ਤਸਕਰੀ ਕਰਕੇ ਰਾਜਸਥਾਨ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਨੇ ਵੇਰਕਾ ਬਾਈਪਾਸ ਕੋਲ ਇਕ ਬੱਸ ਤੋਂ ਨਿਕਲਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐਨਡੀਪੀਐੱਸ ਅਧਿਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਏਆਈਜੀ ਸੀਆਈ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਜਾਲ ਵਿਛਾ ਕੇ ਵੇਰਕਾ ਬਾਈਪਾਸ ਦੇ ਕੋਲ ਵਿਸ਼ੇਸ਼ ਪੁਲਿਸ ਨਾਕਾ ਲਗਾਇਆ ਤੇ 13 ਕਿਲੋ ਹੈਰੋਇਨ ਦੇ ਬੈਗ ਸਣੇ ਬੱਸ ਤੋਂ ਉਤਰੇ ਦੋਵੇਂ ਦੋਸ਼ੀਆਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ।
ਏਆਈਜੀ ਅਮਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਇਸ ਗੱਲ ਦਾ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ ਕਿ ਡਰੱਗ ਕਿਥੇ ਪਹੁੰਚਾਇਆ ਜਾਣਾ ਸੀ। ਇਸ ਦਰਮਿਆਨ ਪੁਲਿਸ ਸਟੇਸ਼ਨ SSOC ਅੰਮ੍ਰਿਤਸਰ ਵਿਚ ਐੱਫਆਈਆਰ ਨੰ. 34 ਮਿਤੀ 21.11.2022 ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: