ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਮੁੰਦਰਾ ਪੋਰਟ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ 350 ਕਰੋੜ ਰੁਪਏ ਹੈ। ਇਹ ਹੈਰੋਇਨ ਮੁੰਦਰਾ ਪੋਰਟ ਤੋਂ ਪੰਜਾਬ ਆਉਣੀ ਸੀ। ਫਿਰ ਇਸ ਨੂੰ ਪੰਜਾਬ ਤੋਂ ਅੱਗੇ ਭੇਜਿਆ ਜਾਣਾ ਸੀ। ਇਸ ਦਾ ਇਨਪੁੱਟ ਪੰਜਾਬ ਪੁਲਿਸ ਨੂੰ ਮਿਲ ਗਿਆ, ਜਿਸ ਦੇ ਬਾਅਦ ਤੁਰੰਤ ਕੇਂਦਰੀ ਏਜੰਸੀਆਂ ਤੇ ਗੁਜਰਾਤ ਪੁਲਿਸ ਨਾਲ ਤਾਲਮੇਲ ਕਰਕੇ ਪੂਰੀ ਕਾਰਵਾਈ ਕੀਤੀ ਗਈ। ਪੰਜਾਬ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਵਿਚ ਜੁਟ ਗਈ ਹੈ ਜਿਸ ਕੋਲ ਇਹ ਹੈਰੋਇਨ ਡਲੀਵਰ ਕੀਤੀ ਜਾਣੀ ਸੀ।
ਸ਼ੁਰੂਆਤੀ ਜਾਂਚ ਮੁਤਾਬਕ ਦੁਬਈ ਦੇ ਜੁਵੇਲ ਅਲੀ ਬੰਦਰਗਾਹ ਤੋਂ ਇਹ ਕੰਟੇਨਰ ਆਇਆ ਸੀ ਜਿਸ ਵਿਚ ਹੈਰੋਇਨ ਹੋਣ ਬਾਰੇ ਪੰਜਾਬ ਪੁਲਿਸ ਨੂੰ ਇਨਪੁਟ ਮਿਲ ਗਿਆ। ਇਸ ਦੇ ਬਾਅਦ ਗੁਜਰਾਤ ਦੀ ਏਟੀਐੱਸ ਨਾਲ ਤਾਲਮੇਲ ਕਰਕੇ ਇਥੇ ਚੈਕਿੰਗ ਕੀਤੀ ਗਈ ਜਿਸ ਦੇ ਬਾਅਦ ਹੈਰੋਇਨ ਬਰਾਮਦ ਹੋ ਗਈ। ਇਸ ਨੂੰ ਕੱਪੜੇ ਵਿਚ ਲੁਕਾ ਕੇ ਲਿਆਂਦਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਜਰਾਤ ਪੁਲਿਸ ਨਾਲ ਜੁਆਇੰਟ ਆਪ੍ਰੇਸ਼ਨ ਕੀਤਾ ਗਿਆ। ਇਨਪੁਟ ਪੰਜਾਬ ਪੁਲਿਸ ਕੋਲ ਸੀ ਜਿਸ ਦੇ ਬਾਅਦ ਕੇਂਦਰੀ ਏਜੰਸੀਆਂ ਨਾਲ ਟਾਈਅੱਪ ਕੀਤਾ ਗਿਆ ਜਿਸ ਦੇ ਬਾਅਦ 75 ਕਿਲੋ ਹੈਰੋਇਨ ਰਿਕਵਰ ਕੀਤੀ ਗਈ। ਇਹ ਹੈਰੋਇਨ ਪੰਜਾਬ ਵਿਚ ਆਉਣੀ ਸੀ ਅਤੇ ਫਿਰ ਇਥੋਂ ਅੱਗੇ ਜਾਣੀ ਸੀ। ਡੀਜੀਪੀ ਨੇ ਕਿਹਾ ਕਿ ਅੱਗੇ ਜਾਂਚ ਨੂੰ ਜਾਰੀ ਰੱਖਿਆ ਜਾਵੇਗਾ।