ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪੁਲਿਸ ਲਈ ਬਜਟ ਵਿਚ 10523 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ ਜੋ ਪੁਲਿਸ ਆਧੁਨਿਕੀਕਰਨ ਤੇ ਹੋਰ ਵਿਕਾਸ ਕੰਮਾਂ ‘ਤੇ ਖਰਚ ਕੀਤਾ ਜਾਵੇਗਾ। ਪੰਜਾਬ ਦੀ ਪੁਲਿਸ ਦੇਸ਼ ਭਰ ਵਿਚ ਤੀਜੇ ਸਥਾਨ ‘ਤੇ ਗਿਣੀ ਜਾਂਦੀ ਸੀ ਪਰ ਅੱਤਵਾਦ ਦੇ ਖਾਤਮੇ ਦੇ ਬਾਅਦ ਪੰਜਾਬ ਪੁਲਿਸ ‘ਤੇ ਜ਼ਿਆਦਾ ਪੈਸਾ ਖਰਚ ਨਹੀਂ ਕੀਤਾ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਪੁਲਿਸ ਭਾਰਤ ਵਿਚ 12ਵੇਂ ਸਥਾਨ ‘ਤੇ ਆ ਗਈ ਹੈ। ਪੰਜਾਬ ਵਿਚ ਡਰੱਗ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਪੰਜਾਬ ਪੁਲਿਸ ਨੂੰ ਵੱਧ ਤੋਂ ਵਧ ਮਜਬੂਤ ਬਣਾਉਣ ਲਈ ਫੰਡ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਪੰਜਾਬ ਬੇਸ਼ੱਕ ਛੋਟਾ ਸੂਬਾ ਹੈ ਪਰ ਪਾਕਿਸਤਾਨ ਦੀ ਸਰਹੱਦ ਨਾਲ ਜੁੜਿਆ ਹੋਣ ਕਾਰਨ ਇਥੇ ਅਪਰਾਧ ਦੀ ਗਿਣਤੀ ਕਾਫੀ ਵਧ ਹੈ। ਹਰ ਸਾਲ ਔਸਤਨ 700 ਹੱਤਿਆਵਾਂ 1650 ਅਗਵਾ ਤੇ 8000 ਦੇ ਲਗਭਗ ਚੋਰੀਆਂ ਹੁੰਦੀਆਂ ਹਨ। ਪੰਜਾਬ ਵਿਚ 70,000 ਤੋਂ ਵਧ ਮਾਮਲੇ ਦਰਜ ਹੁੰਦੇ ਹਨ। ਕੱਟੜਪੰਥੀ ਪੈਰ ਪਸਾਰ ਰਹੇ ਹਨ ਤੇ ਹਾਲਾਤ ਇਹ ਹਨ ਕਿ ਹਰੇਕ ਸਾਲ 119 ਅੱਤਵਾਦੀ ਤੇ ਕੱਟੜਪੰਥੀ ਤੇ 428 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ। ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਹੈ ਤੇ 700 ਕਿਲੋ ਹੈਰੋਇਨ ਹਰ ਸਾਲ ਪੁਲਿਸ ਬਰਾਮਦ ਕਰਦੀ ਹੈ
ਪਾਕਿਸਤਾਨ ਸਰਹੱਦ ਨਾਲ ਲੱਗਾ ਹੋਣ ਕਾਰਨ ਆਈਐੱਸਆਈ ਦਾ ਸਾਫਟ ਟਾਰਗੈੱਟ ਪੰਜਾਬ ਰਿਹਾ ਹੈ। ਇਸੇ ਕਾਰਨ ਪਿਛਲੇ ਇਕ ਸਾਲ ਵਿਚ 43 ਰਾਈਫਲਾਂ, 220 ਰਿਵਾਲਵਰ, 13 ਟਿਫਨ ਇੰਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ, 24.5 ਕਿਲੋਗ੍ਰਾਮ ਆਰਡੀਐਕਸ ਤੇ 37 ਹੈਂਡ ਗ੍ਰੇਨੇਡ, ਰਾਕੇਟ ਲਾਂਚਰ ਦੀਆਂ ਦੋ ਸਲੀਵਜ, 22 ਡ੍ਰੋਨ ਬਰਾਮਦ ਕੀਤੇ। ਪੰਜਾਬ ਪੁਲਿਸ ਨੇ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਪੰਜਾਬ ਵਿਚ ਸਮਰੱਥਾ ਦੇ ਮੁਕਾਬਲੇ ਫੋਰਸ 60 ਫੀਸਦੀ ਵੀ ਪੂਰੀ ਨਹੀਂ ਹੈ। ਇਕ ਥਾਣੇ ਵਿਚ 75 ਮੁਲਾਜ਼ਮਾਂ ਦੀ ਲੋੜ ਹੈ ਜਿਥੇ ਸਿਰਫ 30 ਹੀ ਕੰਮ ਕਰ ਰਹੇ ਹਨ। ਸੱਤਾਧਾਰੀ ਸਰਕਾਰ ਵੱਲੋਂ ਹਰ ਸਾਲ 1800 ਕਾਂਸਟੇਬਲ ਤੇ 300 ਸਬ-ਇੰਸਪੈਕਟਰ ਦੀ ਭਰਤੀ ਕਰਨ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਰੁੜ੍ਹੇ ਦੋਵੇਂ ਨੌਜਵਾਨਾਂ ਦੀਆਂ ਮਿਲੀਆਂ ਲਾ.ਸ਼ਾਂ, ਸੈਲਫੀ ਲੈਣ ਦੇ ਚੱਕਰ ‘ਚ ਵਾਪਰਿਆ ਸੀ ਹਾਦਸਾ
ਥਾਣੇਦਾਰ ਨੂੰ ਸਿਰਫ 33 ਰੁਪਏ ਦਾ ਪੈਟਰੋਲ ਤੇ ਡੀਜ਼ਲ ਰੋਜਾਨਾ ਮਿਲਦਾ ਹੈ। ਇਸ ਵਿਚ ਅੱਧਾ ਲੀਟਰ ਪੈਟਰੋਲ ਤੇ ਡੀਜ਼ਲ ਵੀ ਨਹੀਂ ਆ ਸਕਦਾ। ਸਿਪਾਹੀ, ਹੈੱਡ ਕਾਂਸਟੇਬਲ ਤੇ ਹੌਲਦਾਰ ਨੂੰ ਔਸਤਨ 23 ਰੁਪਏ ਮਿਲਦੇ ਹਨ। ਇਕ ਥਾਣੇ ਵਿਚ ਇਕ ਗੱਡੀ ਹੈ ਤੇ ਇਸ ਨੂੰ SHO ਇਸਤੇਮਾਲ ਕਰਦੇ ਹਨ। 5 ਲੀਟਰ ਡੀਜ਼ਲ ਥਾਣੇਦਾਰ ਦੇ ਇਸ ਵਾਹਨ ਨੂੰ ਰੋਜ਼ਾਨਾ ਮਿਲਦਾ ਹੈ, ਜਿਸ ਵਿਚ ਉਸ ਨੂੰ ਪੂਰਾ ਦਿਨ ਚਲਾਉਣਾ ਹੈ। ਇਸ ਲਈ ਬਾਕਾਇਦਾ ਲਾਗ ਬੁੱਕ ਲੱਗੀ ਹੁੰਦੀ ਹੈ। ਅਨੁਸ਼ਾਸਨ ਫੋਰਸ ਹੋਣ ਕਾਰਨ ਪੁਲਿਸ ਮੁਲਾਜਮ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਮਾਮਲਾ ਦਰਜ ਕਰਨ ਦੇ ਬਾਅਦ ਉੁਸ ਦੀ ਜਾਂਚ ਲਈ ਕਈ ਵਾਰ ਮੌਕੇ ‘ਤੇ ਜਾਣਾ ਪੈਂਦਾ ਹੈ, ਕਈ ਵਾਰ ਅਪਰਾਧੀ ਨੂੰ ਫੜਨ ਲਈ ਦੂਜੇ ਸੂਬੇ ਵਿਚ ਜਾਣਾ ਪੈਂਦਾ ਹੈ ਤਾਂ ਕੀ 23 ਜਾਂ 33 ਰੁਪਏ ਦੇ ਰੋਜ਼ਾਨਾ ਪੈਟਰੋਲ ਨਾਲ ਇਹ ਸੰਭਵ ਹੈ?
ਵੀਡੀਓ ਲਈ ਕਲਿੱਕ ਕਰੋ -: