ਮੁਕਤਸਰ ਪੁਲਿਸ ਨੇ ਇਕ ਨਵੀਂ ਪਹਿਲ ਕਰਦੇ ਹੋਏ ਮੁਲਾਜ਼ਮਾਂ ਨੂੰ ਗਤਕਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਾਈਨ ਵਿਚ ਆਰਟਸ ਮਾਰਸ਼ਲ ਸੰਸਥਾ ਦੀ ਗਤਕਾ ਟੀਮ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਮਾਕ ਡਰਿਲ ਵੀ ਕਰਵਾਈ ਗਈ। ਇਸ ਟ੍ਰੇਨਿੰਗ ਨੂੰ ਅਜਨਾਲਾ ਕਾਂਡ ਨਾਲ ਜੋੜਿਆ ਜਾ ਰਿਹਾ ਹੈ।
ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਥਾਣੇ ‘ਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੁਲਿਸ ਵਿਚ ਹੋਈ ਝੜਪ ਦੇ ਬਾਅਦ ਮੁਕਤਸਰ ਪੁਲਿਸ ਦੇ ਮੁਲਾਜ਼ਮਾਂ ਦੀ ਸਰੀਰਕ ਫਿਟਨੈੱਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕੋਸ਼ਿਸ਼ ਸ਼ੁਰੂ ਕੀਤੀ ਹੈ ਤਾਂ ਕਿ ਅਜਿਹੇ ਹਾਲਾਤ ਵਿਚ ਦੰਗਾ ਕਰਨ ਵਾਲੇ ਲੋਕਾਂ ‘ਤੇ ਪੁਲਿਸ ਆਸਾਨੀ ਨਾਲ ਕਾਬੂ ਪਾ ਸਕੇ। ਇਹ ਵੀ ਦਸਿਆ ਗਿਆ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਗਤਕਾ ਦੀ ਟ੍ਰੇਨਿੰਗ ਸਿਰਫ ਮੁਕਤਸਰ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਕਰਵਾਈ ਜਾਵੇਗੀ।
ਡੀਐੱਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਲਾਈਨ ਵਿਚ ਪੁਲਿਸ ਵਿਭਾਗ ਨਾਲ ਸਬੰਧਤ ਤੇ ਪ੍ਰਾਈਵੇਟ ਤੌਰ ‘ਤੇ ਬੁਲਾਏ ਗਏ ਟ੍ਰੇਨਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਗਤਕਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਨਾਲ ਜਿਥੇ ਪੁਲਿਸ ਮੁਲਾਜ਼ਮਾਂ ਦੀ ਫਿਟਨੈੱਸ ਬਣੀ ਰਹੇਗੀ ਉਥੇ ਪੁਲਿਸ ਮੁਲਾਜ਼ਮ ਦੰਗਾ ਵਿਰੋਧੀ ਤੱਤਾਂ ‘ਤੇ ਆਸਾਨੀ ਨਾਲ ਕਾਬੂ ਪਾ ਸਕਣਗੇ।
ਇਹ ਵੀ ਪੜ੍ਹੋ : ਹਿਸਾਰ ‘ਚ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ, ਹਾਦਸੇ ‘ਚ 29 ਸਾਲਾ SBI ਬੈਂਕ ਮੈਨੇਜਰ ਦੀ ਮੌ.ਤ
ਪੁਲਿਸ ਲਾਈਨ ਦੇ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਵੀ ਮੁਲਾਜ਼ਮਾਂ ਨੂੰ ਗਤਕਾ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਖਾਲਿਸਤਾਨੀ ਸਮਰਥਕ ਸੰਗਠਨ ‘ਵਾਰਿਸ ਪੰਜਾਬ ਦੇ’ ਨਾਲ ਜੁੜੇ ਹਜ਼ਾਰਾਂ ਸਮਰਥਕਾਂ ਨੇ ਆਪਣੇ ਸਾਥੀ ਨੂੰ ਛੁਡਾਉਣ ਲਈ ਅਜਨਾਲਾ ਥਾਣੇ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਭੀੜ ‘ਤੇ ਕਾਬੂ ਪਾਉਣ ‘ਚ ਪੁਲਿਸ ਵੀ ਅਸਮਰਥ ਸਾਬਤ ਹੋਈ ਸੀ। ਇਸ ਹਮਲੇ ਵਿਚ 6 ਪੁਲਿਸ ਅਧਿਕਾਰੀ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: