ਪਠਾਨਕੋਟ ਡਲਹੌਜੀ ਰਸਤੇ ‘ਤੇ ਪੰਜਪੁਲਾ ਕੋਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਪੰਜਪੁਲਾ ਵਿਚ ਹਾਈਵੇ ਦਾ ਵੱਡਾ ਹਿੱਸਾ ਤੇਜ਼ ਮੀਂਹ ਕਾਰਨ ਸੜਕ ‘ਚ ਧੱਸ ਗਿਆ। ਸੜਕ ਕਿਉਂਕਿ ਸਵੇਰੇ ਦੀ ਨੁਕਸਾਨੀ ਗਈ ਸੀ ਇਸ ਲਈ ਵਾਹਨ ਚਾਲਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।
ਇਸ ਦੌਰਾਨ ਸਵੇਰੇ ਡਲਹੌਜ਼ੀ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਸਵੇਰੇ ਲਗਭਗ 7.45 ਵਜੇ ਪੰਜਪੁਲਾ ਕੋਲ ਪਹੁੰਚੀ ਤਾਂ ਬਹੁਤ ਜ਼ਿਆਦਾ ਧੁੰਦ ਹੋਣ ਕਾਰਨ ਬੱਸ ਚਾਲਕ ਨੂੰ ਸੜਕ ਦੇ ਧੱਸੇ ਹੋਣ ਦਾ ਪਤਾ ਨਹੀਂ ਲੱਗਿਆ ਤੇ ਬੱਸ ਨੁਕਸਾਨੀ ਸੜਕ ਦੇ ਕਿਨਾਰੇ ਹੋ ਕੇ ਲੰਘਦੀ ਹੋਈ ਬੇਕਾਬੂ ਹੋ ਕੇ ਖੱਡ ਵਲ ਜਾਣ ਲੱਗੀ।
ਬੱਸ ਦੇ ਅਗਲਾ ਪਹੀਆ ਖੱਡ ਵੱਲ ਹਵਾ ਵਿਚ ਲਟਕ ਗਿਆ। ਬੱਸ ਵਿਚ ਲਗਭਗ 35 ਤੋਂ 40 ਯਾਤਰੀ ਸਨ। ਬੱਸ ਚਾਲਕ ਨੇ ਕਿਸੇ ਤਰ੍ਹਾਂ ਤੋਂ ਬੱਸ ਨੂੰ ਕੰਟਰੋਲ ਕੀਤਾ ਤੇ ਚਾਲਕ ਤੇ ਸਵਾਰੀਆਂ ਨੂੰ ਫੌਰਨ ਬੱਸ ਦੇ ਪਿਛਲੇ ਦਰਵਾਜ਼ੇ ਤੋਂ ਉਤਰ ਜਾਣ ਨੂੰ ਕਿਹਾ। ਛੋਟੇ ਬੱਚਿਆਂ ਨਾਲ ਮਹਿਲਾ ਯਾਤਰੀ ਤੇ ਹੋਰ ਯਾਤਰੀ ਚੀਕਦੇ ਹੋਏ ਬੱਸ ਤੋਂ ਉਤਰ ਕੇ ਸੁਰੱਖਿਅਤ ਥਾਂ ‘ਤੇ ਪਹੁੰਚੇ।
ਸਥਾਨਕ ਲੋਕਾਂ ਨੇ ਵੀ ਯਾਤਰੀਆਂ ਨੂੰ ਬੱਸ ਤੋਂ ਨਿਕਲਣ ਵਿਚ ਮਦਦ ਕੀਤੀ। ਗਨੀਮਤ ਰਹੀ ਕਿ ਬੱਸ ਖੱਡ ਵਿਚ ਡਿੱਗਣ ਤੋਂ ਬਚ ਗਈ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -: