ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ 43 ਸਾਲ ਦੀ ਉਮਰ ਵਿੱਚ 1970 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਉਸ ਤੋਂ ਬਾਅਦ ਖਟਕੜ ਕਲਾਂਵ ਵਿੱਚ ਭਗਵੰਤ ਮਾਨ 49 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣ ਰਹੇ ਹਨ।
ਹਾਲ ਹੀ ਵਿੱਚ ਮੁੱਖ ਮੰਤਰੀ ਰਹਿੰਦੇ 2 ਸੀਟਾਂ ਤੋਂ ਚੋਣ ਹਾਰੇ ਚਰਨਜੀਤ ਸਿੰਘ ਚੰਨੀ 58 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਸਨ। ਦੂਜੇ ਪਾਸੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਜਦੋਂ 2002 ਵਿੱਚ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਉਮਰ 60 ਸਾਲ ਦੀ ਸੀ।
ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਧ ਉਮਰ ਤੱਕ ਮੁੱਖ ਮੰਤਰੀ ਰਹੇ ਹਨ। ਬਾਦਲ 18 ਸਾਲ 340 ਦਿਨ ਮੁੱਖ ਮੰਤਰੀ ਰਹੇ। ਬਾਦਲ 5 ਵਾਰ ਸੀ.ਐੱਮ. ਬਣੇ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਧ ਦੇਰ ਤੱਕ ਮੁੱਖ ਮੰਤਰੀ ਰਹਿਣ ਵਾਲੇ ਦੂਜੇ ਨੇਤਾ ਹਨ। ਉਹ ਕੁਲ 9 ਸਾਲ 200 ਦਿਨ ਮੁੱਖ ਮੰਤਰੀ ਅਹੁਦੇ ‘ਤੇ ਰਹੇ। 2002 ਤੋਂ 2005 ਤੱਕ 5 ਸਾਲ 14 ਦਿਨ ਤੇ ਦੂਜੀ ਵਾਰ 2017 ਵਿੱਚ ਸਰਕਾਰ ਆਉਣ ‘ਤੇ 4 ਸਾਲ 186 ਦਿਨ ਮੁੱਖ ਮੰਤਰੀ ਦੀ ਕੁਰਸੀ ‘ਤੇ ਰਹੇ।
ਸਭ ਤੋਂ ਘੱਟ ਦਿਨ ਤੱਕ ਸੀ.ਐੱਮ. ਰਹਿਣਵਿੱਚ ਪਹਿਲਾ ਨਾਂ ਕਾਂਗਰਸ ਦੀ ਰਜਿੰਦਰ ਕੌਰ ਭੱਠਲ ਦਾ ਹੈ। ਉਹ ਪੰਜਾਬ ਦੀ ਇੱਕੋ-ਇੱਕ ਮਹਿਲਾ ਸੀ.ਐੱਮ. ਹਨ ਤੇ 21 ਨਵੰਬਰ 1996 ਤੋਂ 11 ਫਰਵਰੀ 1997 ਤੱਕ ਸਿਰਫ਼ 82 ਦਿਨ ਸੀ.ਐੱਮ. ਰਹੇ।
ਦੂਜੇ ਨੰਬਰ ‘ਤੇ ਕਾਂਗਰਸ ਦੇ ਚਰਨਜੀਤ ਚੰਨੀ ਹਨ। ਜੋ ਚੋਣਾਂ ਦਾ ਐਲਾਨ ਹੋਣ ‘ਤੇ ਸਿਰਫ਼ 111 ਦਿਨ ਸੀ.ਐੱਮ. ਰਹੇ। ਉਨ੍ਹਾਂ ਨੇ 20 ਸਤੰਬਰ ਨੂੰ ਸੀ.ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਹਾਲਾਂਕਿ ਬਤੌਰ ਸੀ.ਐੱਮ. ਉਨ੍ਹਾਂ ਦਾ ਕਾਰਜਕਾਲ 177 ਦਿਨ ਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੰਜਾਬ ਵਿੱਚ ਸਭ ਤੋਂ ਵੱਧ ਸਮੇਂ ਤੱਕ ਰਾਜ ਕਾਂਗਰਸ ਤੇ ਅਕਾਲੀ ਦਲ ਦਾ ਰਿਹਾ। ਕਾਂਗਰਸ ਨੇ 15,278 ਦਿਨ ਰਾਜ ਕੀਤਾ। ਦੂਜੇ ਪਾਸੇ ਅਕਾਲੀ ਦਲ ਨੇ 7,977 ਦਿਨ ਰਾਜ ਕੀਤਾ। ਪੰਜਾਬ ਜਨਤਾ ਪਾਰਟੀ ਨੇ 272 ਦਿਨ ਤੇ ਅਕਾਲੀ ਦਲ ਸੰਤ ਨੇ 262 ਦਿਨ ਰਾਜ ਕੀਤਾ। ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਦੀ ਸੱਤਾ ‘ਤੇ ਪਹੁੰਚੀ ਹੈ।
ਪੰਜਾਬ ਨੂੰ ਸਭ ਤੋਂ ਵੱਧ ਮੁੱਖ ਮੰਤਰੀ ਕਾਂਗਰਸ ਨੇ ਦਿੱਤੇ। ਕਾਂਗਰਸ ਦੇ ਪੰਜਾਬ ਵਿੱਚ 12 ਮੁੱਖ ਮੰਤਰੀ ਬਣ ਚੁੱਕੇ ਹਨ। ਦੂਜੇ ਨੰਬਰ ‘ਤੇ ਅਕਾਲੀ ਦਲ ਹੈ, ਜਿਨ੍ਹਾਂ ਦੇ 3 ਚਿਹਰੇ ਸੀ.ਐੱਮ. ਬਣੇ। ਦੂਜੇ ਪਾਸੇ ਪੰਜਾਬ ਜਨਤਾ ਪਾਰਟੀ ਤੇ ਅਕਾਲੀ ਦਲ ਸੰਤ ਨੇ ਇੱਕ-ਇੱਕ ਸੀ.ਐੱਮ. ਦਿੱਤਾ। ਹੁਣ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਪਹਿਲਾ ਸੀ.ਐੱਮ. ਚਿਹਰਾ ਹੋਣਗੇ।