ਸਿੰਘੂ ਬਾਰਡਰ ‘ਤੇ ਹੋਈ ਲਖਬੀਰ ਸਿੰਘ ਹੱਤਿਆ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਐੱਸ. ਆਈ. ਟੀ. (ਸਪੈਸ਼ਲ ਇਨਵੈਸਟੀਗੇਸ਼ਨ) ਟੀਮ ਅੱਜ ਉਸ ਦੇ ਘਰ ਪੁੱਜੀ। ਇਸ ਮੌਕੇ ADGP ਵਰਿੰਦਰ ਕੁਮਾਰ ਸ਼ਰਮਾ ਤੇ ਤਰਨਤਾਰਨ ਦੇ ਐੱਸ. ਐੱਸ. ਪੀ. ਹਰਵਿੰਦਰ ਵਿਰਕ ਮੌਜੂਦ ਸਨ ਤੇ ਉਨ੍ਹਾਂ ਨੇ ਮ੍ਰਿਤਕ ਦੀ ਭੈਣ ਰਾਜਕੌਰ, ਪਤਨੀ ਜਸਪ੍ਰੀਤ ਕੌਰ ਤੇ ਸਹੁਰੇ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਦੀ ਵਿਸ਼ੇਸ਼ ਟੀਮ ਨੇ ਚੀਮਾ ਖੁਰਦ ਪਿੰਡ ਦਾ ਵੀ ਦੌਰਾ ਕੀਤਾ ਸੀ ਅਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਸੀ। ਲਖਬੀਰ ਦੀ ਭੈਣ ਰਾਜਕੌਰ ਨੇ ਟੀਮ ਨੂੰ ਦੱਸਿਆ ਕਿ ਉਸ ਦਾ ਭਰਾ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਸੀ। ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾ ਕੇ ਕਤਲ ਕੀਤਾ ਗਿਆ ਹੈ। ਐਸਆਈਟੀ ਦੇ ਸਾਹਮਣੇ ਰਾਜਕੌਰ ਭਾਵੁਕ ਹੋ ਗਈ। ਰੋਂਦੇ ਹੋਏ ਉਸ ਨੇ ਅਪੀਲ ਕੀਤੀ ਕਿ ਪੁਲਿਸ ਉਸ ਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੱਕ ਪਹੁੰਚ ਕਰੇ ਅਤੇ ਉਸ ਦੇ ਮੱਥੇ ‘ਤੇ ਲੱਗਾ ਕਲੰਕ ਦੂਰ ਕਰੇ। ਰਾਜਕੌਰ ਨੇ ਕਿਹਾ ਕਿ ਇਸ ਕਤਲ ਪਿੱਛੇ ਕਿਸੇ ਨੇ ਵੱਡੀ ਸਾਜ਼ਿਸ਼ ਰਚੀ ਹੈ।
ਐਸਆਈਟੀ ਅਧਿਕਾਰੀ ਫਿਰ ਪ੍ਰਗਟ ਸਿੰਘ ਦੇ ਘਰ ਵੀ ਪਹੁੰਚੇ। ਅਧਿਕਾਰੀਆਂ ਨੇ ਪ੍ਰਗਟ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਲਿਖੇ। ਟੀਮ ਦੇ ਮੈਂਬਰ ਪਿੰਡ ਵਿੱਚ ਸਥਿਤ ਗਊਸ਼ਾਲਾ ਵਿੱਚ ਵੀ ਪਹੁੰਚੇ। ਦਿਲਬਾਗ ਸਿੰਘ ਇਸ ਗਊਸ਼ਾਲਾ ਦੇ ਸੰਚਾਲਕ ਹਨ। ਟੀਮ ਨੇ ਦਿਲਬਾਗ ਤੋਂ ਵੀ ਪੁੱਛਗਿੱਛ ਕੀਤੀ। ਪਿੰਡ ਵਾਸੀਆਂ ਅਨੁਸਾਰ ਲਖਬੀਰ ਸਿੰਘ ਦਾ ਹੱਥ ਵੱਢਣ ਦਾ ਦਾਅਵਾ ਕਰਨ ਵਾਲਾ ਨਿਹੰਗ ਸਰਬਜੀਤ ਸਿੰਘ ਕਿਸਾਨ ਅੰਦੋਲਨ ਵਿੱਚ ਸਿੰਘੂ ਸਰਹੱਦ ’ਤੇ ਜਾਣ ਤੋਂ ਪਹਿਲਾਂ ਇਸ ਗਊਸ਼ਾਲਾ ਵਿੱਚ ਕੰਮ ਕਰਦਾ ਸੀ। ਇੱਥੇ ਵੀ, ਪੁਲਿਸ ਅਧਿਕਾਰੀਆਂ ਨੇ ਸਾਰਿਆਂ ਦੇ ਬਿਆਨ ਲਿਖੇ। ਲਖਬੀਰ ਦੇ ਫੋਨ ਦੀ ਕਾਲ ਡਿਟੇਲ ਵੀ ਖੰਗਾਲੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਦੱਸਣਯੋਗ ਹੈ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੱਲੋਂ ਐਸਆਈਟੀ ਗਠਿਤ ਕਰਨ ਪਿੱਛੇ ਸਿਆਸੀ ਦਾਅ-ਪੇਚ ਹਨ। ਬੇਅਦਬੀ ਦੇ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਕਾਰਵਾਈ ਨਾ ਕਰਨ ਦੇ ਦੋਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਇਹ ਕਹਿ ਸਕੇਗੀ ਕਿ ਉਸਨੇ ਦਿੱਲੀ-ਹਰਿਆਣਾ ਸਰਹੱਦ ‘ਤੇ ਬੇਅਦਬੀ ਦੀ ਜਾਂਚ ਲਈ ਇੱਕ ਟੀਮ ਵੀ ਬਣਾਈ ਸੀ।
ਪੰਜਾਬ ਸਰਕਾਰ ਦੀ ਇਹ ਐਸਆਈਟੀ ਇਹ ਪਤਾ ਲਗਾਏਗੀ ਕਿ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਪਿੰਡ ਦਾ ਲਖਬੀਰ ਸਿੰਘ ਸਿੰਘੂ ਸਰਹੱਦ ਤੇ ਕਿਵੇਂ ਪਹੁੰਚਿਆ। ਕੌਣ ਉਸਨੂੰ ਉੱਥੇ ਲੈ ਗਿਆ? ਕੀ ਕਿਸੇ ਨੇ ਉਸ ਨੂੰ ਬੇਅਦਬੀ ਲਈ ਪੈਸੇ ਦਿੱਤੇ ਸਨ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਐੱਸ. ਆਈ. ਟੀ. ਦੀ ਟੀਮ ਲੱਭੇਗੀ ਤੇ ਡੂੰਘਾਈ ਨਾਲ ਪੂਰੇ ਕੇਸ ਦੀ ਜਾਂਚ ਕਰੇਗੀ।