ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਨਿਸ਼ਾਨੇਬਾਜ਼ੀ ਖੇਡ ਵਿਚ ਕੌਮਾਂਤਰੀ ਪੱਧਰ ‘ਤੇ ਕਾਫੀ ਨਾਂ ਕਮਾਇਆ ਹੈ। ਪੰਜਾਬੀਆਂ ਕੋਲ ਇਸ ਖੇਡ ਵਿਚ ਅੱਗੇ ਵਧਣ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਨੂੰ ਦੇਖਦਿਆਂ ਇਸ ਖੇਡ ‘ਤੇ ਵਧ ਧਿਆਨ ਦੇ ਕੇ ਪੰਜਾਬ ਨੂੰ ਨਿਸ਼ਾਨੇਬਾਜ਼ੀ ਦਾ ਕੇਂਦਰ ਬਣਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸੂਬੇ ਦੀ ਸ਼ੂਟਿੰਗ ਰੇਂਜਾਂ ਦੇ ਸੁਧਾਰ ਲਈ 6 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਮੰਤਰੀ ਮੀਤ ਹੇਅਰ ਮੋਹਾਲੀ ਵਿਚ ਫੇਜ਼-6 ਵਿਚ ਸਰਕਾਰੀ ਸ਼ੂਟਿੰਗ ਰੇਂਜ ਦਾ ਨਿਰੀਖਣ ਕਰਨ ਪਹੁੰਚੇ ਸਨ। ਇਸ ਮੌਕੇ ‘ਤੇ ਵਿਸ਼ਵ ਕੱਪ ਵਿਚ ਤਮਗਾ ਜਿੱਤਣ ਵਾਲੀ ਪੰਜਾਬ ਦੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅਰਜੁਨ ਬਬੁਤਾ ਅਤੇ ਖੇਡ ਵਿਭਾਗ ਦੇ ਨਿਦੇਸ਼ਕ ਰਾਜੇਸ਼ ਧੀਮਾਨ ਵੀ ਉਨ੍ਹਾਂ ਦੇ ਨਾਲ ਸਨ। ਉੁਨ੍ਹਾਂ ਨੇ 10 ਮੀਟਰ ਦੀ ਇਨਡੋਰ ਏਅਰ ਕੰਡੀਸ਼ਨ ਰਂਜ ਅਤੇ 25 ਅਤੇ 50 ਮੀਟਰ ਦੀ ਰੇਂਜ ਤੇ ਵਿਵਸਥਾਵਾਂ ਦੀ ਸਮੀਖਿਆ ਕੀਤੀ। ਮੰਤਰੀ ਨੇ ਰੇਂਜ ਨੂੰ ਅਪ-ਟੂ-ਡੇਟ ਬਣਾਉਣ ਤੇ ਜ਼ਰੂਰੀ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਲਈ ਕਿਹਾ।
ਖੇਡ ਮੰਤਰੀ ਨੇ ਨਿਸ਼ਾਨੇਬਾਜ਼ਾਂ ਤੋਂ ਰੇਂਜ ਵਿਚ ਜ਼ਰੂਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਮੰਗੀ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਵੀ ਪੁੱਛਿਆ। ਨਿਸ਼ਾਨੇਬਾਜ਼ਾਂ ਨੇ ਆਪਣੇ ਸੁਝਾਅ ਸਾਂਝੇ ਕੀਤੇ ਤੇ ਹਰ ਪਾਸੇ ਤੋਂ ਖੇਡ ਮੰਤਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਮੀਤ ਹੇਅਰ ਨੇ ਕਿਹਾ ਕਿ ਹੁਣ ਜਿਹੇ ਪੰਜਾਬ ਦੇ ਮੁੱਖ ਮੰਤਰੀ ਨੇ ਨਿਸ਼ਾਨੇਬਾਜ਼ਾਂ ਨਾਲ ਵਿਅਕਤੀਗਤ ਤੌਰ ‘ਤੇ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦੇ ਨਿਰਦੇਸ਼ ‘ਤੇ ਸੂਬੇ ਦੀ ਸ਼ੂਟਿੰਗ ਰੇਂਜ ਨੂੰ ਬੇਹਤਰ ਬਣਾਉਣ ਲਈ 6 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਪੋਰਟਸ ਰਾਜੇਸ਼ ਧੀਮਾਨ, ਉੱਘੇ ਨਿਸ਼ਾਨੇਬਾਜ਼ ਅਰਜੁਨ ਬਬੂਟਾ, ਅੰਜੁਮ ਮੌਦਗਿਲ, ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ, ਸ਼ੂਟਿੰਗ ਕੋਚ ਸੁਪ੍ਰੀਤ ਧਾਲੀਵਾਲ ਅਤੇ ਅੰਕੁਸ਼ ਭਾਰਦਵਾਜ ਹਾਜ਼ਰ ਸਨ।