ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਸਦਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਪੰਜਾਬ ਵਿਚ ਗ੍ਰਹਿ ਯੁੱਧ ਹੋਵੇਗਾ। ਪੰਜਾਬ ਰਹਿਣ ਜੋਗਾ ਵੀ ਨਹੀਂ ਰਹੇਗਾ।
ਇਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਆਮਦਨ ਬਾਕੀ ਸੂਬਿਆਂ ਨਾਲੋਂ ਸਭ ਤੋਂ ਘੱਟ ਹੈ ਤੇ ਪੰਜਾਬ ‘ਤੇ ਸਭ ਤੋਂ ਵੱਧ ਕਰਜ਼ਾ ਹੈ। ਕੈਗ ਦੀ ਰਿਪੋਰਟ ਮੁਤਾਬਕ 2024 ਤੱਕ ਪੰਜਾਬ ‘ਤੇ 4 ਲੱਖ ਕਰੋੜ ਦਾ ਕਰਜ਼ਾ ਹੋਵੇਗਾ।
ਕਾਂਗਰਸ ਪ੍ਰਧਾਨ ਸਿੱਧੂ ਨੇ ਕਿਹਾ ਕਿ ਸੂਬੇ ਦੀ 24 ਫੀਸਦੀ ਆਮਦਨੀ ਕਰਜ਼ੇ ਦਾ ਵਿਆਜ ਚੁਕਾਉਣ ਵਿਚ ਹੀ ਚਲੀ ਜਾਂਦੀ ਹੈ। ਪੰਜਾਬ ਇੱਕ ਵਿਅਕਤੀ ‘ਤੇ ਸਿਰਫ 870 ਰੁਪਏ ਖਰਚ ਕਰਦਾ ਹੈ ਜਦੋਂ ਕਿ ਹੋਰਨਾਂ ਸੂਬਿਆਂ ਦੀ ਔਸਤ 3500 ਰੁਪਏ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਨੋਟ ਛਾਪਣ ਵਾਲੀ ਮਸ਼ੀਨ ਤਾਂ ਹੈ ਨਹੀਂ। ਇਸ ਲਈ ਸਾਨੂੰ ਪੰਜਾਬ ਲਈ ਆਮਦਨ ਦੇ ਸਰੋਤ ਵਧਾਉਣੇ ਪੈਣਗੇ
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਸਿੱਧੂ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਵੀ ਅੱਗੇ ਲੈ ਕੇ ਜਾਣਾ ਪਵੇਗਾ ਤਾਂ ਜੋ ਆਮਦਨੀ ਵਿਚ ਵਾਧਾ ਹੋ ਸਕੇ। ਇਸ ਲਈ ਪੰਜਾਬ ਲਈ ਰੋਡ ਮੈਪ ਤਿਆਰ ਕਰਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਸਤੇ ਪੈਟਰੋਲ-ਡੀਜ਼ਲ ਉਤੇ 6 ਹਜ਼ਾਰ ਕਰੋੜ ਰੁਪਏ, ਸਸਤੀ ਬਿਜਲੀ ‘ਤੇ 3000 ਕਰੋੜ ਰੁਪਏ ਤੇ ਮੁਫਤ ਬਿਜਲੀ ‘ਤੇ 2600 ਕਰੋੜ ਰੁਪਏ ਖਰਚ ਕਰ ਰਹੀ ਹੈ ਜਿਸ ਕਾਰਨ ਸੂਬੇ ‘ਤੇ ਕਰਜ਼ ਦਾ ਭਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਦਨ ਦੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ।