ਪੰਜਾਬ ਵਿੱਚ ਪਿਲਰ ‘ਤੇ ਰੈਸਟੋਰੈਂਟ ਦੀ ਸਹੂਲਤ ਵਾਲਾ ਭਾਰਤ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬ੍ਰਿਜ ਬਿਆਸ ਦਰਿਆ ‘ਤੇ ਬਣਨ ਜਾ ਰਿਹਾ ਹੈ। ਇਸ ਪੁਲ ਤੋਂ ਛੇ ਮਾਰਗੀ ਲੰਘਣਗੇ। ਇਹ ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਨੇੜੇ ਬਣਾਇਆ ਜਾਵੇਗਾ। ਕੇਬਲ ਬ੍ਰਿਜ ਦੇ ਨਿਰਮਾਣ ਦਾ ਕਾਰਨ ਇਸ ਨਦੀ ਵਿੱਚ ਰਹਿਣ ਵਾਲੇ ਤਾਜ਼ੇ ਪਾਣੀ ਦੀ ਡਾਲਫਿਨ ਹੈ। ਹਾਈਵੇਅ ਅਥਾਰਟੀ ਨੇ 39 ਹਜ਼ਾਰ ਕਰੋੜ ਰੁਪਏ ਦੇ ਐਕਸਪ੍ਰੈਸਵੇਅ ਪ੍ਰੋਜੈਕਟ ਵਿੱਚ 40 ਸਾਈਡ ਸੁਵਿਧਾਵਾਂ ਬਣਾਉਣੀਆਂ ਹਨ। ਇਸ ਦੇ ਤਹਿਤ ਹਾਈਵੇਅ ਦੇ ਨਾਲ-ਨਾਲ ਰੈਸਟੋਰੈਂਟ, ਸ਼ਾਪਿੰਗ ਏਰੀਆ ਅਤੇ ਕਾਰੋਬਾਰੀ ਸਥਾਨ ਪਾਏ ਜਾਣਗੇ।
ਇਸ ਦਾ ਨਿਰਮਾਣ ਦਿੱਲੀ-ਅੰਮ੍ਰਿਤਸਰ-ਜੰਮੂ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਤਹਿਤ ਕੀਤਾ ਜਾਵੇਗਾ। ਇਸ ਕੰਮ ਲਈ ਮਨਜ਼ੂਰੀ ਵੀ ਮਿਲ ਗਈ ਹੈ। ਕੇਬਲ ਬ੍ਰਿਜ ਦੇ ਖੰਭਿਆਂ ‘ਤੇ ਰੈਸਟੋਰੈਂਟ ਗੈਲਰੀ ਹੋਵੇਗੀ। ਪੁਲ ਵਿੱਚ 7 ਪਿੱਲਰ ਹੋਣਗੇ। ਪੁਲ ਦੀ ਸਲੈਬ ਨੂੰ ਤਾਰਾਂ ਨਾਲ ਸਪੋਰਟ ਕੀਤਾ ਜਾਵੇਗਾ। ਇਨ੍ਹਾਂ ਖੰਭਿਆਂ ਵਿੱਚ ਲਿਫਟਾਂ ਫਿੱਟ ਕੀਤੀਆਂ ਜਾਣਗੀਆਂ, ਜਿਸ ਰਾਹੀਂ ਯਾਤਰੀ ਉੱਪਰ ਜਾ ਕੇ ਨਦੀ ਦਾ ਸੁੰਦਰ ਨਜ਼ਾਰਾ ਦੇਖ ਸਕਣਗੇ। ਹਾਈਵੇਅ ਦੇ ਸਾਈਡ ‘ਤੇ ਵੇਅ-ਸਾਈਡ ਦੀ ਸਹੂਲਤ ਵੀ ਹੋਵੇਗੀ।
ਜਾਣਕਰੀ ਅਨੁਸਾਰ ਇਸ ਦੇ ਨਿਰਮਾਣ ‘ਚ 2 ਸਾਲ ਦਾ ਸਮਾਂ ਲੱਗੇਗਾ। ਇਸ ਮਗਰੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਦੇਸ਼-ਵਿਦੇਸ਼ ਤੋਂ ਯਾਤਰੀ ਇਸ ਨਵੇਂ ਸੈਰ-ਸਪਾਟਾ ਸਥਾਨ ਦਾ ਆਨੰਦ ਲੈ ਸਕਣਗੇ। ਦਿੱਲੀ ਤੋਂ ਸ਼ੁਰੂ ਹੋਣ ਵਾਲੇ ਐਕਸਪ੍ਰੈਸ ਵੇਅ ਦਾ 262.456 ਕਿਲੋਮੀਟਰ ਦਾ ਰੂਟ ਪੰਜਾਬ ਵਿੱਚ ਆਵੇਗਾ। ਦਰਿਆ ਦੇ ਅੰਦਰ ਘੱਟੋ-ਘੱਟ ਉਸਾਰੀ ਦੇ ਨਾਲ ਕੇਬਲ ਬ੍ਰਿਜ ਤਕਨੀਕ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਯੁੱਧ ਦੇ ਇੱਕ ਸਾਲ ਮਗਰੋਂ ਪਹਿਲੀ ਵਾਰ ਯੂਕਰੇਨ ਪਹੁੰਚੇ ਪੁਤਿਨ, ਲੋਕਾਂ ਨਾਲ ਕੀਤੀ ਗੱਲਬਾਤ
ਕਪੂਰਥਲਾ ‘ਚ ਕਾਲੀ ਖਾੜੀ ‘ਤੇ ਵੱਖਰੇ ਤੌਰ ‘ਤੇ 2 ਪੁਲ ਬਣਾਏ ਜਾਣਗੇ, ਜਿਨ੍ਹਾਂ ਦੀ ਲੰਬਾਈ 100 ਮੀਟਰ ਅਤੇ ਲੰਬਾਈ 105 ਮੀਟਰ ਹੋਵੇਗੀ। ਇਨ੍ਹਾਂ ਵਿੱਚ ਰਵਾਇਤੀ ਕੰਕਰੀਟ ਤਕਨੀਕ ਦੇ ਗਰਡਰਾਂ ਦੀ ਵਰਤੋਂ ਕੀਤੀ ਜਾਵੇਗੀ। ਪੁਲ ਦੇ ਨਾਲ-ਨਾਲ ਸੈਰ-ਸਪਾਟੇ ‘ਤੇ ਧਿਆਨ ਰੂਟ ਦੀ ਵਿਲੱਖਣਤਾ ਕਾਰਨ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਸ੍ਰੀ ਰਾਮਤੀਰਥ, ਰਾਧਾ ਸੁਆਮੀ ਡੇਰਾ ਬਿਆਸ, ਅਟਾਰੀ ਬਾਰਡਰ ਨੂੰ ਜਾਣ ਵਾਲੇ ਇਸ ਰਸਤੇ ਤੋਂ ਲੰਘਣਗੇ।
ਵੀਡੀਓ ਲਈ ਕਲਿੱਕ ਕਰੋ -: