ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਲਥ ਕੇਅਰ ਤੇ ਫਰੰਟਲਾਈਨ ਵਰਕਰਸ ਨੂੰ 10 ਜਨਵਰੀ ਤੋਂ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦਾ ਐਲਾਨ ਕੀਤਾ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੇਰਾ ਬੂਸਟਰ ਡੋਜ਼ ਦਾ ਸੁਝਾਅ ਮੰਨ ਲਿਆ ਹੈ।
ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ਦੇ ਇਸ ਫੈਸਲੇ ‘ਤੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਇਕ ਸਹੀ ਕਦਮ ਹੈ। ਦੇਸ਼ ਦੇ ਜਨ-ਜਨ ਤੱਕ ਵੈਕਸੀਨ ਤੇ ਬੂਸਟਰ ਦੀ ਸੁਰੱਖਿਆ ਪਹੁੰਚਾਉਣੀ ਹੋਵੇਗੀ। ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ ਸੀ। ਆਪਣੇ ਸੰਬੋਧਨ ਵਿਚ ਪੀ. ਐੱਮ. ਮੋਦੀ ਨੇ ਕਿਹਾ ਕਿ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ਵਿਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ 15 ਤੋਂ 18 ਸਾਲ ਦੀ ਉਮਰ ਦੇ ਜੋ ਵੀ ਬੱਚੇ ਹਨ, ਹੁਣ ਉਨ੍ਹਾਂ ਲਈ ਦੇਸ਼ ਭਰ ਵਿਚ ਵੈਕਸੀਨੇਸ਼ਨ ਸ਼ੁਰੂ ਹੋਵੇਗਾ।ਅਗਲੇ ਸਾਲ 3 ਜਨਵਰੀ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਨਾਲ ਹੀ ਹੈਲਥਕੇਅਰ ਤੇ ਫਰੰਟਲਾਈਨ ਵਕਰਸਾਂ ਨੂੰ 10 ਜਨਵਰੀ ਤੋਂ ਵੈਕਸੀਨ ਦੀ ਬੂਸਟਰ ਡੋਜ਼ ਵੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੋਦੀ ਨੇ ਕਿਹਾ ਕਿ 60 ਸਾਲ ਤੋਂ ਉਪਰ ਦੀ ਉਮਰ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਡਾਕਟਰ ਦੀ ਸਲਾਹ ‘ਤੇ ਵੈਕਸੀਨ ਦੀ ਪ੍ਰੀਕੋਸ਼ਨ ਡੋਜ਼ ਦਾ ਬਦਲ ਵੀ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ, ਸਿਰਫ ਸਾਵਧਾਨੀ ਵਰਤਣ ਦੀ ਤੇ ਜਾਗਰੂਕ ਰਹਿਣ ਦੀ ਲੋੜ ਹੈ। ਪੀ. ਐੱਮ. ਮੋਦੀ ਨੇ ਦੇਸ਼ ਨੂੰ ਜਾਣਕਾਰੀ ਦਿੱਤੀ ਕਿ ਸਰਕਾਰ ਆਪਣੇ ਪੱਧਰ ‘ਤੇ ਪੂਰੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ 90 ਹਜ਼ਾਰ ਬੈੱਡ ਮੌਜੂਦ ਹਨ, 3 ਹਜ਼ਾਰ ਤੋਂ ਵੱਧ ਆਕਸੀਜਨ ਪਲਾਂਟ ਕੰਮ ਕਰ ਰਹੇ ਹਨ।