ਰਾਹੁਲ ਗਾਂਧੀ ਨੇ ਮੱਧਪ੍ਰਦੇਸ਼ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਐੱਮਪੀ ਵਿਚ 150 ਸੀਟਾਂ ਜਿੱਤੇਗੀ। ਰਾਹੁਲ ਗਾਂਧੀ ਦੇ ਦਾਅਵੇ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਹਾਂ। ਸੀਐੱਮ ਸ਼ਿਵਰਾਜ ਸਿੰਘ ਨੇ ਇਸ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਮਨ ਬਹਿਲਾਉਣ ਲਈ ਖਿਆਲ ਚੰਗਾ ਹੈ।
ਰਾਹੁਲ ਗਾਂਧੀ ਇਸ ਸਵਾਲ ਨੂੰ ਟਾਲ ਗਏ ਕਿ ਮੱਧ ਪ੍ਰਦੇਸ਼ ਵਿਚ ਕਾਂਗਰਸ ਵੱਲੋਂ ਸੀਐੱਮ ਫੇਸ ਕੌਣ ਹੋਵੇਗਾ। ਦਰਅਸਲ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਤੇ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ਸਥਿਤ ਕਾਂਗਰਸ ਮੁੱਖ ਦਫਤਰ ਵਿਚ ਐੱਮਪੀ ਦੇ ਪਾਰਟੀ ਨੇਤਾਵਾਂ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਬੈਠਕ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਬੈਠਕ ਵਿਚ ਸਾਡੀ ਲੰਬੀ ਚਰਚਾ ਚੱਲੀ। ਸਾਡਾ ਅੰਦਰੂਨੀ ਮੁਲਾਂਕਣ ਹੈ ਕਿ ਸਾਨੂੰ ਕਰਨਾਟਕ ਵਿਚ 136 ਸੀਟਾਂ ਮਿਲੀਆਂ ਹਨ ਤੇ ਮੱਧ ਪ੍ਰਦੇਸ਼ ਵਿਚ 150 ਸੀਟਾਂ ਮਿਲਣ ਵਾਲੀਆਂ ਹਨ। ਕਰਨਾਟਕ ਵਿਚ ਜੋ ਕੀਤਾ, ਉਸ ਨੂੰ ਅਸੀਂ ਰਿਪੀਟ ਕਰਨ ਜਾ ਰਹੇ ਹਾਂ। ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਅਸੀਂ ਮੱਧਪ੍ਰਦੇਸ਼ ਵੀ ਜਿੱਤਣ ਜਾ ਰਹੇ ਹਾਂ।
ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਚੋਣ ਵਿਚ ਕਿਹੋ ਜਿਹੀ ਰਣਨੀਤੀ ਬਣਾਈ ਜਾਵੇ, ਮੱਧ ਪ੍ਰਦੇਸ਼ ਦਾ ਭਵਿੱਖ ਕਿਵੇਂ ਸੁਰੱਖਿਅਤ ਰੱਖਿਆ ਜਾਵੇ, ਇਸ ‘ਤੇ ਬੈਠਕ ਵਿਚ ਚਰਚਾ ਹੋਈ। ਕਮਲਨਾਥ ਨੇ ਰਾਹੁਲ ਦੇ ਦਾਅਵੇ ‘ਤੇ ਕਿਹਾ ਅਸੀਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਹਾਂ। ਉਨ੍ਹਾਂ ਕੋਲ ਇਨਪੁੱਟ ਹਨ। ਅਸੀਂ ਸ਼ੁਰੂਆਤ ਕਰ ਦਿੱਤੀ ਹੈ। ਸਾਡੀ ਨਾਰੀ ਸਨਮਾਨ ਯੋਜਨਾ ਹੈ। ਕਿਸਾਨਾਂ ਲਈ ਯੋਜਨਾ ਹੈ। ਕੁਝ ਅਜੇ ਕਰ ਰਹੇ ਹਾਂ, ਕੁਝ ਆਉਣ ਵਾਲੇ ਸਮੇਂ ਵਿਚ ਕਰਾਂਗੇ।
ਰਾਹੁਲ ਗਾਂਧੀ ਤੇ ਕਮਲਨਾਥ ਦੇ ਦਾਅਵੇ ‘ਤੇ ਭੋਪਾਲ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਲਟਵਾਰ ਕੀਤਾ। ਉੁਨ੍ਹਾਂ ਕਿਹਾ, ‘ਮਨ ਨੂੰ ਬਹਿਲਾਉਣ ਨੂੰ ਬਾਬਾ ਖਿਲਾਫ ਚੰਗਾ ਹੈ। ਭਾਜਪਾ ਮੱਧਪ੍ਰਦੇਸ਼ ਵਿਚ 200 ਤੋਂ ਵਧ ਸੀਟਾਂ ਜਿੱਤੇਗੀ। ਹੁਣ ਤੁਹਾਨੂੰ ਖਿਆਲੀ ਪੁਲਾਓ ਪਕਾਉਣੇ ਹਨ ਤਾਂ ਪਕਾਉਂਦੇ ਰਹੋ।
ਵੀਡੀਓ ਲਈ ਕਲਿੱਕ ਕਰੋ -: