ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੇ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦੇ ਨੋਟਿਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਇਕ ਨਵੇਂ ਵਿਵਾਦ ਵਿਚ ਫਸ ਸਕਦੇ ਹਨ। ਭਾਰਤੀ ਜਨਤਾ ਪਾਰਟੀ ਨੇ ਉੁਨ੍ਹਾਂ ਦੀ ਕਾਰ ਚਲਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਗੱਡੀ ਦੇ ਸਰਟੀਫਿਕੇਟ ਖਤਮ ਹੋ ਚੁੱਕੇ ਹਨ। ਨਾਲ ਹੀ ਦਿੱਲੀ ਪੁਲਿਸ ਤੋਂ ਮਾਮਲੇ ਵਿਚ ਚਾਲਾਨ ਭੇਜਣ ਦੀ ਵੀ ਮੰਗ ਕੀਤੀ ਗਈ ਹੈ।
ਭਾਜਪਾ ਨੇਤਾ ਤੇਜਿੰਦਰਪਾਲ ਬੱਗਾ ਨੇ ਰਾਹੁਲ ਦੀ ਇਕ ਤਸਵੀਰ ਟਵਿੱਟਰ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਫੋਟੋ ਜ਼ਰੀਏ ਦਾਅਵਾ ਕੀਤਾ ਹੈ ਕਿ ਸਾਬਕਾ ਸਾਂਸਦ ਰਾਹੁਲ ਗਾਂਧੀ ਕਾਰ DL9CQ5112 ਚਲਾ ਰਹੇ ਹਨ। ਇਸ ਕਾਰ ਦਾ ਪਾਲਿਊਸ਼ਨ ਸਰਟੀਫਿਕੇਟ 27 ਜਨਵਰੀ 2023 ਨੂੰ ਐਕਸਪਾਇਰ ਹੋ ਗਿਆ ਹੈ। ਕ੍ਰਿਪਾ ਚਾਲਾਨ ਭੇਜੋ। ਉਨ੍ਹਾਂ ਨੇ ਨਾਲ ਹੀ ਵਾਹਨ ਦੀ ਜਾਣਕਾਰੀ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੈ।
ਬੱਗਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਕਾਂਗਰਸ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵੀ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਤਸਵੀਰ ਸੋਮਵਾਰ ਦੀ ਹੈ। ਉਸ ਦੌਰਾਨ ਰਾਸ਼ਟਰੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਵਿਰੋਧੀ ਦਲਾਂ ਦੇ ਸਾਂਸਦਾਂ ਨਾਲ ਡਿਨਰ ਆਯੋਜਿਤ ਕੀਤਾ ਸੀ। ਖਾਸ ਗੱਲ ਹੈ ਕਿ ਕਾਂਗਰਸ ਵਿਰੋਧੀ ਧਿਰਾਂ ਨਾਲ ਮਿਲ ਕੇ ਰਾਹੁਲ ਖਿਲਾਫ ਹੋਈ ਕਾਰਵਾਈ ਦਾ ਵਿਰੋਧ ਕਰ ਰਹੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ, DC ਨੇ ਲਿਆ ਜਾਇਜ਼ਾ
ਇਸ ਤੋਂ ਪਹਿਲਾਂ ਰਾਹੁਲ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਵੀ ਨੋਟਿਸ ਜਾਰੀ ਹੋ ਚੁੱਕਾ ਹੈ। ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਰਾਹੁਲ ਹਾਊਸਿੰਗ ਕਮੇਟੀ ਨਾਲ ਇਸ ਮਾਮਲੇ ਵਿਚ ਵਿਸਤਾਰ ਦੀ ਮੰਗ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: