ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 50 ਵਾਰ ਮੇਰੇ ਘਰ ਨੂੰ ਲੈ ਲਓ, ਮੈਂ ਵਾਇਨਾਡ ਤੇ ਭਾਰਤ ਦੇ ਲੋਕਾਂ ਦੇ ਮੁੱਦਿਆਂ ਨੂੰ ਚੁੱਕਦਾ ਰਹਾਂਗਾ। ਚਾਰ ਸਾਲ ਪਹਿਲਾਂ ਮੈਂ ਇਥੇ ਆਇਆ ਤੇ ਤੁਹਾਡਾ ਸਾਂਸਦ ਬਣਿਆ। ਮੇਰੇ ਲਈ ਕੈਂਪੇਨ ਇਕ ਵੱਖ ਤਰ੍ਹਾਂ ਦਾ ਕੈਂਪੇਨ ਸੀ। ਉਹ ਸੋਚਦੇ ਹਨ ਕਿ ਮੇਰੇ ਘਰ ‘ਤੇ ਪੁਲਿਸ ਭੇਜ ਕੇ ਜਾਂ ਮੇਰੇ ਘਰ ਨੂੰ ਲੈ ਕੇ ਮੇਰੀ ਡਰਾ ਦੇਣਗੇ ਪਰ ਮੈਂ ਖੁਸ਼ ਹਾਂ ਕਿ ਉਨ੍ਹਾਂ ਨੇ ਮੇਰਾ ਘਰ ਲਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਂਸਦ ਤਾਂ ਬੱਸ ਇਕ ਟੈਗ ਹੈ। ਇਹ ਇਕ ਅਹੁਦਾ ਹੈ ਇਸ ਲਈ ਭਾਜਪਾ ਟੈਗ ਹਟਾ ਸਕਦੀ ਹੈ। ਉਹ ਅਹੁਦਾ ਲੈ ਸਕਦੀ ਹੈ। ਉਹ ਘਰ ਲੈ ਸਕਦੀ ਹੈ ਤੇ ਉਹ ਮੈਨੂੰ ਜੇਲ੍ਹ ਵਿਚ ਵੀ ਪਾ ਸਕਦੀ ਹੈ ਪਰ ਉਹ ਮੈਨੂੰ ਵਾਇਨਾਡ ਦੇ ਲੋਕਾਂ ਦੀ ਅਗਵਾਈ ਕਰਨ ਤੋਂ ਨਹੀਂ ਰੋਕ ਸਕਦੇ ਹਨ। ਮੈਂ ਸੰਸਦ ਵਿਚ ਪੀਐੱਮ ਮੋਦੀ ਤੋਂ ਇਕ ਉਦਯੋਗਪਤੀ ਨੂੰ ਲੈ ਕੇ ਸਵਾਲ ਪੁੱਛਿਆ ਕਿ ਅਡਾਨੀ ਨਾਲ ਆਪਣੇ ਰਿਸ਼ਤੇ ਨੂੰ ਸਪੱਸ਼ਟ ਕਰਨ। ਪਹਿਲੀ ਵਾਰ ਤੁਸੀਂ ਦੇਖਿਆ ਕਿ ਸਰਕਾਰ ਹੀ ਸੰਸਦ ਨੂੰ ਨਹੀਂ ਚੱਲਣ ਦੇ ਰਹੀ ਸੀ ਕੁਝ ਵੀ ਹੋ ਜਾਵੇ ਪਰ ਮੈਂ ਰੁਕਣ ਵਾਲਾ ਨਹੀਂ ਹਾਂ।
ਇਹ ਵੀ ਪੜ੍ਹੋ : ਨਰਮਾ ਕਿਸਾਨਾਂ ਨੂੰ 15 ਅਪ੍ਰੈਲ ਤੋਂ ਮਿਲੇਗਾ ਨਹਿਰੀ ਪਾਣੀ, ਜ਼ਿਲਾ ਪੱਧਰ ‘ਤੇ ਹੋਣਗੇ ਨੋਡਲ ਅਫਸਰ ਤਾਇਨਾਤ : ਮੁੱਖ ਸਕੱਤਰ
ਕਾਂਗਰਸ ਨੇਤਾ ਰਾਹੁਲ ਗਾਂਧੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਚੋਗ ਐਲਾਨੇ ਜਾਣ ਦੇ ਬਾਅਦ ਪਹਿਲੀ ਵਾਰ ਵਾਇਨਾਡ ਪਹੁੰਚੇ ਸਨ। ਉੁਨ੍ਹਾਂ ਨਾਲ ਪ੍ਰਿਯੰਕਾ ਗਾਂਧੀ ਵਾਡ੍ਰਾ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਇਥੇ ਰੋਡ ਸ਼ੋਅ ਵੀ ਕੱਢਿਆ। ਰਾਹੁਲ ਗਾਂਧੀ ਨੂੰ ਅਪਰਾਧਿਕ ਮਾਨਹਾਨੀ ਮਾਮਲੇਵਿਚ ਦੋਸ਼ੀ ਠਹਿਰਾਏ ਜਾਣ ਤੇ ਸਜ਼ਾ ਸੁਣਾਏ ਜਾਣ ਦੇ ਬਾਅਦ ਪਿਛਲੇ ਮਹੀਨੇ ਵਾਇਨਾਡ ਤੋਂ ਸਾਂਸਦ ਵਜੋਂ ਅਯੋਗ ਐਲਾਨ ਦਿੱਤਾ ਗਿਆ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੇ ਹੁਕਮ ਦਾ ਪਾਲਣ ਕਰਦਿਆਂ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਸੀ ਤੇ ਮਾਂ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਸ਼ਿਫਟ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: