ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਦੂਜੇ ਪਾਸੇ ਕਾਂਗਰਸ ਪ੍ਰਧਾਨ ਡੀਕੇ ਸ਼ਿਵ ਕੁਮਾਰ ਨੇ ਡਿਪਟੀ ਸੀਐੱਮ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰ ਚੰਦ ਗਹਿਲੋਤ ਨੇ ਬੰਗਲੌਰ ਦੇ ਕਾਂਤੀਰਵਾ ਸਟੇਡੀਅਮ ਵਿਚ ਆਯੋਜਿਤ ਸਹੁੰ ਚੱਕ ਸਮਾਗਮ ਵਿਚ ਸਿੱਧਰਮਈਆ ਤੇ ਸ਼ਿਵਕੁਮਾਰ ਨੂੰ ਸਹੁੰ ਚੁਕਾਈ।
ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰੁਜਨ ਖੜਗੇ, ਪਾਰਟੀ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਣੇ ਕਈ ਨੇਤਾ ਸ਼ਾਮਲ ਹੋਏ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਭਾਰਤ ਜੋੜੋ ਯਾਤਰਾ ਵਿਚ ਕਿਹਾ ਸੀ ਕਿ ਨਫਰਤ ਨੂੰ ਮਿਟਾਇਆ ਤੇ ਮੁਹੱਬਤ ਜਿੱਤੀ। ਨਫਰਤ ਦੇ ਬਾਜ਼ਾਰ ਵਿਚ ਕਰਨਾਟਕ ਨੇ ਲੱਖਾਂ ਮੁਹੱਬਤ ਦੀਆਂ ਦੁਕਾਨਾਂ ਖੋਲ੍ਹੀਆਂ ਹਨ।
ਰਾਹੁਲ ਨੇ ਕਿਹਾ ਕਿ ਕਰਨਾਟਕ ਦੀ ਜਨਤਾ ਦਾ ਮੈਂ ਦਿਲ ਤੋਂ ਤੇ ਕਾਂਗਰਸ ਪਾਰਟੀ ਵੱਲੋਂ ਧੰਨਵਾਦ ਕਰਦਾ ਹਾਂ। ਤੁਸੀਂ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਉੁਨ੍ਹਾਂ ਕਿਹਾ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਜੋ 5 ਵਾਅਦੇ ਕੀਤੇ ਹਨ ਅਸੀਂ ਉਸ ਨੂੰ ਕਾਨੂੰਨ ਬਣਾਵਾਂਗੇ। ਕਾਂਗਰਸ ਜੋ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ।
ਇਹ ਵੀ ਪੜ੍ਹੋ : ਨੀਰਜ ਚੋਪੜਾ ਪਾਵੋ ਨੂਰਮੀ ਖੇਡਾਂ ‘ਚ ਲੈਣਗੇ ਹਿੱਸਾ: 13 ਜੂਨ ਨੂੰ ਫਿਨਲੈਂਡ ਦੇ ਤੁਰਕੂ ‘ਚ ਹੋਵੇਗਾ ਟੂਰਨਾਮੈਂਟ
ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਵਿਚ ਪੀਡੀਪੀ ਚੀਫ ਮਹਿਬੂਬਾ ਮੁਫਤੀ, ਨੈਸ਼ਨਲ ਕਾਂਗਰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, NCP ਚੀਫ ਸ਼ਰਦ ਪਵਾਰ, ਤਮਿਲਨਾਡੂ ਦੇ ਮੁੱਖ ਮੰਤਰੀ ਐੱਸ. ਕੇ. ਸਟਾਲਿਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਸ਼ਾਮਲ ਹੋਏ।