ਨੈਸ਼ਨਲ ਹੇਰਾਲਡ ਮਾਮਲੇ ‘ਚ ਪੁੱਛਗਿਛ ਦੇ ਲਗਾਤਾਰ ਤੀਜੇ ਦਿਨ ਪੇਸ਼ ਹੋਣ ਲਈ ਕਾਂਗਰਸ ਆਗੂ ਈਡੀ ਦਫਤਰ ਪਹੁੰਚ ਗਏ ਹਨ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਦਿੱਲੀ ਵਿਚ ਪਾਰਟੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੋਂ ਲਗਾਤਰ ਦੋ ਦਿਨਾਂ ਤੱਕ ਈਡੀ ਦਫਤਰ ਵਿਚ ਪੁੱਛਗਿਛ ਹੋਈ ਸੀ। ਦੂਜੇ ਦਿਨ ਈਡੀ ਨੇ ਰਾਹੁਲ ਗਾਂਧੀ ਤੋਂ ਨੈਸ਼ਨਲ ਹੇਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਲਗਭਗ 11 ਘੰਟੇ ਪੁੱਛਗਿਛ ਕੀਤੀ ਸੀ ਤੇ ਇਸ ਤੋਂ ਪਹਿਲਾਂ ਈਡੀ ਨੇ ਰਾਹੁਲ ਗਾਂਧੀ ਤੋਂ 10 ਘੰਟੇ ਤੱਕ ਸਵਾਲ ਕੀਤੇ ਸਨ।
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਸਰਕਾਰ ਅਪਰਾਧੀ ਹੈ। ਜੇਕਰ ਇਹ ਅਪਰਾਧੀ ਨਾ ਹੁੰਦੇ ਤਾਂ ਲੋਕਤੰਤਰ ਦੀਆਂ ਧੱਜੀਆਂ ਨਾ ਉਡਾਉਂਦੇ। ਪ੍ਰਸ਼ਾਸਨ ਨੂੰ ਕੁਝ ਕਹਿੰਦੇ ਹਾਂ ਤਾਂ ਇਹ ਬੋਲਦੇ ਹਨ ਕਿ ਸਾਨੂੰ ਉਪਰ ਤੋਂ ਨਿਰਦੇਸ਼ ਦਿੱਤੇ ਗਏ ਹਨ ਮਤਲਬ ਇਨ੍ਹਾਂ ਨੂੰ ਮੋਦੀ-ਸ਼ਾਹ ਨੇ ਨਿਰਦੇਸ਼ ਦਿੱਤੇ ਹਨ। ਹਿੰਦੋਸਤਾਨ ਵਿਚ ਅਜਿਹੀ ਬਰਬਰਤਾ ਪਹਿਲਾਂ ਕਦੇ ਨਹੀਂ ਦੇਖੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿਛ ਦਾ ਵਿਰੋਧ ਕਰ ਰਹੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ AICC ਦਫਤਰ ਦੇ ਬਾਹਰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਕਾਂਗਰਸ ਸਾਂਸਦ ਅਧੀਨ ਰੰਜਨ ਚੌਧਰੀ ਨੇ ਕਿਹਾ ਕਿ ਕੀਅਸੀਂ ਅੱਤਵਾਦੀ ਹਾਂ ਤੁਸੀਂ ਸਾਡੇ ਤੋਂ ਕਿਉਂ ਡਰਦੇ ਹੋ। ਉਹ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਖਿਲਾਫ ਪੁਲਿਸ ਬਲ ਦੀ ਵਰਤੋਂ ਕਰ ਰਹੇ ਹਨ।