ਕਰਨਾਟਕ ਦੇ ਕਾਲਜਾਂ ਵਿਚ ਹਿਜਾਬ ਪਹਿਨਣ ਦੇ ਅਧਿਕਾਰ ਨੂੰ ਲੈ ਕੇ ਵਿਦਿਆਰਥੀਆਂ ਦਾ ਵਿਰੋਧ ਕੁਝ ਕਾਲਜਾਂ ਵਿਚ ਫੈਲ ਚੁੱਕਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਸੰਤ ਪੰਚਮੀ ‘ਤੇ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਕੁਝ ਕਾਲਜਾਂ ਦੇ ਹਿਜਾਬ ਉਤਾਰ ਕੇ ਕਾਲਜ ਆਉਣ ਦੇ ਹੁਕਮਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿਜਾਬ ਨੂੰ ਉਨ੍ਹਾਂ ਦੀ ਸਿੱਖਿਆ ਦੇ ਰਾਹ ਵਿਚ ਆਉਣ ਦੇ ਕੇ ਅਸੀਂ ਭਾਰਤ ਦੀਆਂ ਧੀਆਂ ਦਾ ਭਵਿੱਖ ਖੋਹ ਰਹੇ ਹਾਂ। ਮਾਂ ਸਰਸਵਤੀ ਸਾਰਿਆਂ ਨੂੰ ਗਿਆਨ ਦੇਵੇ। ਉਹ ਭੇਦਭਾਵ ਨਹੀਂ ਕਰਦੀ।’
ਕਰਨਾਟਕ ਦੇ ਉਡੂਪੀ ਦੇ ਇੱਕ ਸਰਕਾਰੀ ਯੂਨੀਵਰਸਿਟੀ ਵਿਚ ਕੁਝ ਵਿਦਿਆਰਥੀਆਂ ਦੇ ਹਿਜ਼ਾਬ ਪਹਿਨਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇੱਕ ਹੋਰ ਘਟਨਾ ਵਿਚ ਕੁੰਡਾਪੁਰ ਯੂਨੀਵਰਸਿਟੀ ਦੇ ਹਿਜ਼ਾਬ ਪਹਿਨ ਕੇ ਆਏ ਮੁਸਲਿਮ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਨੇ ਸੰਸਥਾ ਦੇ ਮੁੱਖ ਗੇਟ ‘ਤੇ ਹੀ ਰੋਕ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਵਿਗੜੀ ਸਿਹਤ, ਮੁਕਤਸਰ ਤੋਂ ਲਿਆਂਦਾ ਜਾ ਰਿਹੈ PGI
ਇਸ ਵਿਵਾਦ ਵਿਚ ਕਰਨਾਟਕ ਸਰਕਾਰ ਨੇ ਹਾਈਕੋਰਟ ਦਾ ਅਗਲੇ ਹਫਤੇ ਕੋਈ ਹੁਕਮ ਆਉਣ ਤੱਕ ਸਿੱਖਿਅਕ ਸੰਸਥਾਵਾਂ ਤੋਂ ਪੌਸ਼ਾਕ ਸਬੰਧੀ ਮੌਜੂਦਾ ਨਿਯਮਾਂ ਦੀ ਪਾਲਣ ਕਰਨ ਨੂੰ ਕਿਹਾ ਹੈ।