ਸੁਪਰੀਮ ਕੋਰਟ ਵੱਲੋਂ ਨੁਪੂਰ ਸ਼ਰਮਾ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਨੁਪੂਰ ਸ਼ਰਮਾ ਮਾਮਲੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਵਿਚ ਗੁੱਸੇ ਤੇ ਨਫਰਤ ਦਾ ਮਾਹੌਲ ਬਣਾਇਆ ਹੈ। ਇਹ ਭਾਰਤ ਦੇ ਉਸ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ। ਸੁਪਰੀਮ ਕੋਰਟ ਨੇ ਜੋ ਕਿਹਾ ਉਹ ਸੱਚ ਹੈ ਪਰ ਦੇਸ਼ ਵਿਚ ਮਾਹੌਲ ਉਸ ਵਿਅਕਤੀ ਵੱਲੋਂ ਨਹੀਂ ਬਣਾਇਆ ਗਿਆ ਜਿਸ ਨੇ ਟਿੱਪਣੀ ਕੀਤੀ।
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇਸ਼ ਵਿਚ ਸ਼ਾਂਤੀ ਸਥਾਪਨ ਕਰਨ ਵਿਚ ਲੱਗੀ ਹੋਈ ਹੈ। ਕਾਂਗਰਸ ਲੋਕਤੰਤਰ ਤੇ ਸ਼ਾਂਤੀ ਲਈ ਲੜਦੀ ਆਈ ਹੈ ਤੇ ਇਹ ਲੜਾਈ ਅੱਗੇ ਵੀ ਜਾਰੀ ਰਹੇਗੀ। ਕੇਂਦਰ ਵਿਚ ਸੱਤਾਧਾਰੀ ਸਰਕਾਰ ਵੱਲੋਂ ਇਹ ਮਾਹੌਲ ਬਣਾਇਆ ਗਿਆ ਹੈ। ਇਹ ਪ੍ਰਧਾਨ ਮੰਤਰੀ ਹਨ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਤੇ ਆਰਐੱਸਐੱਸ ਹੈ ਜਿਸ ਨੇ ਨਫਰਤ ਤੇ ਗੁੱਸੇ ਦਾ ਮਾਹੌਲ ਪੈਦਾ ਕੀਤਾ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਇਥੇ ਆਪਣੇ ਸਾਂਸਦ ਦਫਤਰ ਦਾ ਵੀ ਦੌਰਾ ਕੀਤਾ। ਹੁਣੇ ਜਿਹੇ ਸੱਤਾਧਾਰੀ ਸੀਪੀਆਈ ਦੇ ਵਿਦਿਆਰਥੀ ਵਿੰਗ ਐੱਸਐੱਫਆਈ ਦੇ ਵਰਕਰਾਂ ਨੇ ਕਾਂਗਰਸ ਦੇ ਵਾਇਨਾਡ ਆਫਿਸ ਵਿਚ ਤੋੜਫੋੜ ਕੀਤੀ ਸੀ। ਆਪਣੇ ਚੋਣ ਖੇਤਰ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਰਾਹੁਲ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਦਫਤਰ ਪਹੁੰਚੇ ਤੇ ਨੁਕਸਾਨ ਦਾ ਜਾਇਜ਼ਾ ਲਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਾਇਨਾਡ ਦੇ ਲੋਕਾਂ ਦਾ ਦਫ਼ਤਰ ਹੈ ਅਤੇ ਖੱਬੇ ਪੱਖੀ ਵਿਦਿਆਰਥੀਆਂ ਦੇ ਕਾਡਰ ਨੇ ਜੋ ਕੀਤਾ, ਉਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਕਦੇ ਵੀ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ ਅਤੇ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਕੋਈ ਗੁੱਸਾ ਜਾਂ ਦੁਸ਼ਮਣੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: