ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ BJP ਦੋ ਭਾਰਤ ਬਣਾ ਰਹੀ ਹੈ, ਇੱਕ ਅਮੀਰ ਅਤੇ ਚੁਣੇ ਹੋਏ ਵੱਡੇ ਉਦਯੋਗਪਤੀਆਂ ਲਈ ਅਤੇ ਦੂਜਾ ਗਰੀਬਾਂ, ਆਦਿਵਾਸੀਆਂ ਅਤੇ ਦਲਿਤ ਲਈ। ਭਾਜਪਾ ਆਦਿਵਾਸੀਆਂ ਨੂੰ ਦਬਾਉਣ, ਕੁਚਲਣ ਦਾ ਕੰਮ ਕਰਦੀ ਹੈ। ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇਕ ਪਾਸੇ ਕਾਂਗਰਸ ਪਾਰਟੀ ਹੈ ਜੋ ਕਹਿੰਦੀ ਹੈ ਸਾਰਿਆਂ ਦੀ ਰੱਖਿਆ ਕਰਨੀ ਹੈ,ਸਾਰਿਆਂ ਨੂੰ ਜੋੜ ਕੇ ਚੱਲਣਾ ਹੈ ਤੇ ਦੂਜੇ ਪਾਸੇ ਭਾਜਪਾ ਹੈ ਜੋ ਵੰਡਣ ਦਾ ਕੰਮ ਕਰਦੀ ਹੈ, ਦਬਾਉਣ, ਕੁਚਲਣ ਦਾ ਕੰਮ ਕਰਦੀ ਹੈ।
ਉਦੇਪੁਰ ਵਿਚ ਤਿੰਨ ਦਿਨ ਦੇ ਚਿੰਤਨ ਸ਼ਿਵਿਰ ਵਿਚ ਪਾਰਟੀ ਵਿਚ ਬਦਲਾਅ ਦੇ ਫੈਸਲੇ ਕਰਨ ਦੇ ਬਾਅਦ ਰਾਹੁਲ ਗਾਂਧੀ ਅੱਜ ਬੇਣੇਸ਼ਵਰ ਧਾਮ ਵਿਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਤੇ ਕਾਂਗਰਸ ਪਾਰਟੀ ਦਾ ਡੂੰਘਾ ਰਿਸ਼ਤਾ ਹੈ। ਤੁਹਾਡੇ ਇਤਿਹਾਸਦੀ ਅਸੀਂ ਰੱਖਿਆ ਕਰਦੇ ਹਾਂ। ਤੁਹਾਡੇ ਇਤਿਹਾਸ ਨੂੰ ਮਿਟਾਉਣਾ, ਦਬਾਉਣਾ ਨਹੀਂ ਚਾਹੁੰਦੇ ਹਾਂ। ਜਦੋਂ ਸਾਡੀ UPA ਦੀ ਸਰਕਾਰ ਸੀ ਤਾਂ ਤੁਹਾਡੇ ਲਈ ਆਪਣੀ ਜ਼ਮੀਨ ਜੰਗਲ, ਪਾਣੀ ਦੀ ਰੱਖਿਆ ਲਈ ਇਤਿਹਾਸਕ ਕਾਨੂੰ ਲਿਆਂਦੇ। ਬੇਣੇਸ਼ਵਰ ਵਿਚ ਜਦੋਂ ਮੇਲਾ ਹੋਵੇਗਾ ਤਾਂ ਮੈਂ ਵੀ ਆਉਣਾ ਚਾਹਾਂਗਾ। ਇਹ ਆਦਿਵਾਸੀਆਂ ਦਾ ਮਹਾਕੁੰਭ ਹੁੰਦਾ ਹੈ। ਮੈਂ ਵੀ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ, ਦਰਸ਼ਨ ਕਰਨਾ ਚਾਹੁੰਦਾ ਹਾਂ।
ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਰਾਜਸਥਾਨ ਦੀ ਸਰਕਾਰ ਆਦਿਵਾਸੀਆਂ ਲਈ ਕੰਮ ਕਰ ਰਹੀ ਹੈ। ਰਾਜਸਥਾਨ ਹੈਲਥ ਵਿਚ ਸਭ ਸੂਬਿਆਂ ਤੋਂ ਅੱਗੇ ਹੈ। ਇਥੇ ਸਿਹਤ ਲਈ 10 ਲੱਖ ਦਾ ਬੀਮਾ ਹੈ। ਕੋਈ ਵੀ ਸੂਬਾ ਸਰਕਾਰ ਸਿਹਤ ਦੇ ਖੇਤਰ ਵਿਚ ਇੰਨਾ ਕੰਮ ਨਹੀਂ ਕਰ ਰਹੀ ਹੈ। ਇੰਗਲਿਸ਼ ਮੀਡੀਅਮ ਸਕੂਲ ਬਾਰੇ ਗਹਿਲੋਤ ਦੱਸ ਰਹੇ ਸਨ ਕਿ ਇਸ ਦਾ ਆਦਿਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਹ ਕਿਤੇ ਵੀ ਨੌਕਰੀ ਕਰ ਸਕਣਗੇ। ਮੈਂ ਰਾਜਸਥਾਨ ਸਰਕਾਰ, ਅਸ਼ੋਕ ਗਹਿਲੋਤ ਤੇ ਮੰਤਰੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਤੁਸੀਂ ਗਰੀਬ ਲੋਕਾਂ ਲਈ ਕੰਮ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਗਹਿਲੋਤ ਸਾਰਿਆਂ ਲਈ ਕੰਮ ਕਰ ਰਹੇ ਹਨ। ਉਹ ਉਦਯੋਗਪਤੀਆਂ ਲਈ ਕੰਮ ਨਹੀਂ ਕਰ ਰਹੇ। ਬਾਕੀ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਕੁਝ ਉਦਯੋਗਪਤੀਆਂ ਲਈ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਸਾਡੀ ਅਰਥਵਿਵਸਥਾ ‘ਤੇ ਹਮਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਨੋਟਬੰਦੀ ਕੀਤੀ। ਗਲਤ ਜੀਐੱਸਟੀ ਲਾਗੂ ਕੀਤੀ। ਸਾਡੀ ਅਰਥਵਿਵਸਥਾ ਖਰਾਬ ਹੋ ਗਈ। ਭਾਜਪਾ ਨੇ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ। ਕਾਲੇ ਕਾਨੂੰਨ ਲਿਆਂਦੇ।
ਵੀਡੀਓ ਲਈ ਕਲਿੱਕ ਕਰੋ -: