ਜਲੰਧਰ ਲੋਕ ਸਭਾ ਉਪ ਚੋਣਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਰੋਡ ਸ਼ੋਅ ਕੱਢਣ ਲਈ ਜਲੰਧਰ ਦੇ ਭੋਗਪੁਰ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਨਹੀਂ। ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਗੇ ਤਾਂ ਇਕ ਸੀਟ ਨਾਲ ਮੋਦੀ ਨੂੰ ਕੋਈ ਫਰਕ ਨਹੀਂ ਪਵੇਗਾ। ਅਸੀਂ ਜਿੱਤੇ ਤਾਂ ਵਿਕਾਸ ਦੀ ਝੜੀ ਲਾ ਦੇਵਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਪਹਿਲਾਂ ਕਦੇ ਕੋਈ ਸੀਐੱਮ ਤੁਹਾਡੇ ਵਿਚ ਆਇਆ। ਉਨ੍ਹਾਂ ਕਿਹਾ ਕਿ ਉਹ ਇਸ ਲਈ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ ਕਿਉਂਕਿ ਉਹ ਖਾਸ ਘਰਾਂ ਤੋਂ ਸਨ। ਤੁਹਾਡਾ ਮੁੱਖ ਮੰਤਰੀ ਆਮ ਘਰ ਤੋਂ ਹੈ। ਤੁਹਾਡੇ ਵਿਚੋਂ ਹੀ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਜੋ ਤੁਹਾਡੇ ਤੋਂ ਦੂਰੀ ਬਣਾ ਕੇ ਰੱਖਦੇ ਸਨ ਇਸ ਵਾਰ ਤੁਸੀਂ ਉਨ੍ਹਾਂ ਤੋਂ ਦੂਰੀ ਬਣਾ ਲਈ। ਸਾਰਿਆਂ ਨੂੰ ਘਰ ਬਿਠਾ ਦਿੱਤਾ।
CM ਮਾਨ ਨੇ ਕਿਹਾ ਕਿ ਵਿਰੋਧੀਆਂ ਦੀ ਲੁੱਟ ਦੇ ਰੋਜ਼ ਖੁਲਾਸੇ ਹੋ ਰਹੇ ਹਨ। ਇਸ ਨਾਲ ਉਹ ਇੰਨੇ ਪ੍ਰੇਸ਼ਾਨ ਹੈ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਰੋਜ਼ ਗਾਲ੍ਹਾਂ ਕੱਢਦੇ ਹਨ ਪਰ ਤੁਹਾਡੀਆਂ ਤਾਲੀਆਂ ਦੇ ਅੱਗੇ ਉਨ੍ਹਾਂ ਦੀਆਂ ਗਾਲ੍ਹਾਂ ਦੀ ਪੇਸ਼ ਨਹੀਂ ਚੱਲਦੀ। ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਦੱਸੋ ਕਿ ਤੁਹਾਡੇ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਜਾਂ ਨਹੀਂ?
ਇਹ ਵੀ ਪੜ੍ਹੋ : 8-10 ਸਾਲ ਪੁਰਾਣੇ ਆਧਾਰ ਕਾਰਡ ਕਰਵਾਓ ਅੱਪਡੇਟ, ਫਿਰੋਜ਼ਪੁਰ ADC ਨੇ ਜਾਰੀ ਕੀਤੀਆਂ ਹਦਾਇਤਾਂ
ਇਸ ‘ਤੇ ਹਾਂ ਵਿਚ ਆਵਾਜ਼ ਆਉਣ ‘ਤੇ ਬੋਲੇ ਕਿ ਇਹ ਕਿਵੇਂ ਜ਼ੀਰੋ ਹੋ ਗਿਆ। ਇਹ ਸਾਰਾ ਲੁੱਟ ਨੂੰ ਬੰਦ ਕਰਕੇ ਜ਼ੀਰੋ ਹੋਇਆ ਹੈ। ਉਨ੍ਹਾਂ ਕਿਹਾ ਕਿ ਖਜ਼ਾਨੇ ਨੂੰ ਲੁੱਟਣ ਵਾਲਿਆਂ ‘ਤੇ ਨਕੇਲ ਕੱਸਣ ਨਾਲ ਸੰਭਵ ਹੋਇਆ ਹੈ। ਖਜ਼ਾਨੇ ਨੰ ਲੁੱਟਣ ਲਈ ਜੋ ਨੇਤਾਵਾਂ ਨੇ ਰਸਤੇ ਬਣਾ ਰੱਖੇ ਸਨ, ਉਹ ਸਾਰੇ ਸਾਡੀ ਸਰਕਾਰ ਨੇ ਬੰਦ ਕਰ ਦਿੱਤੇ ਹਨ। ਹੁਣ ਉਨ੍ਹਾਂ ਪੈਸਿਆਂ ਨਾਲ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: