ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਉਤੇ ਪੇਸ਼ ਧੰਨਵਾਦ ਪ੍ਰਸਤਾਵ ‘ਤੇ ਬਹਿਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੇ 84 ਫੀਸਦੀ ਲੋਕਾਂ ਦੀ ਆਮਦਨੀ ਘਟੀ ਹੈ ਅਤੇ ਉਹ ਤੇਜ਼ੀ ਨਾਲ ਗਰੀਬੀ ਵੱਲ ਵਧ ਰਹੇ ਹਨ। 27 ਕਰੋੜ ਲੋਕਾਂ ਨੂੰ ਅਸੀਂ ਗਰੀਬੀ ਤੋਂ ਕੱਢਿਆ ਸੀ ਤੇ ਐੱਨ. ਡੀ. ਏ. ਸਰਕਾਰ ਨੇ 23 ਕਰੋੜ ਲੋਕਾਂ ਨੂੰ ਗਰੀਬੀ ਵੱਲ ਧੱਕ ਦਿੱਤਾ।
ਅੱਜ ਤੁਸੀਂ ਮੇਡ ਇਨ ਇੰਡੀਆ ਦੀ ਗੱਲ ਕਰਦੇ ਰਹਿੰਦੇ ਹੋ, ਮੇਡ ਇਨ ਇੰਡੀਆ ਹੋ ਹੀ ਨਹੀਂ ਸਕਦਾ। ਮੇਡ ਇਨ ਇੰਡੀਆ ਵਾਲੇ ਛੋਟੇ ਤੇ ਮੱਧ ਉਦਯੋਗ ਹਨ, ਉਸ ਨੂੰ ਤੁਸੀਂ ਖਤਮ ਕਰ ਦਿੱਤਾ ਹੈ। ਜੇਕਰ ਤੁਸੀਂ ਉਨ੍ਹਾਂ ਦੀ ਮਦਦ ਕਰਦੇ ਹੋ ਤਾਂ ਮੈਨੂਫੈਕਚਰਿੰਗ ਸੈਕਟਰ ਤਿਆਰ ਹੋ ਸਕਦਾ ਸੀ। ਜੋ ਲੋਕ ਤੁਹਾਡਾ ਮੈਨੂਫੈਕਚਰਿੰਗ ਸੈਕਟਰ ਬਣਾ ਸਕਦੇ ਸਨ, ਉਨ੍ਹਾਂ ਨੂੰ ਤੁਸੀਂ ਖਤਮ ਕਰ ਦਿੱਤਾ। ਦੋ ਹਿੰਦੋਸਤਾਨ ਬਣ ਰਹੇ ਹਨ। ਇੱਕ ਅਮੀਰਾਂ ਦਾ ਹਿੰਦੋਸਤਾਨ ਤੇ ਦੂਜਾ ਗਰੀਬਾਂ ਦਾ ਹਿੰਦੋਸਤਾਨ। ਇਨ੍ਹਾਂ ਦੋਵੇਂ ਹਿੰਦੋਸਤਾਨਾਂ ਦੇ ਵਿਚ ਖਾਈ ਵਧਦੀ ਜਾ ਰਹੀ ਹੈ। ਗਰੀਬ ਹਿੰਦੋਸਤਾਨ ਕੋਲ ਅੱਜ ਰੋਜ਼ਗਾਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਬੇਰੋਜ਼ਗਾਰ ਬਾਰੇ ਇੱਕ ਸ਼ਬਦ ਨਹੀਂ ਸੀ। 2021 ਵਿਚ 3 ਕਰੋੜ ਨੌਜਵਾਨਾਂ ਨੇ ਰੋਜ਼ਗਾਰ ਗੁਆਇਆ ਹੈ। 50 ਸਾਲ ਤੋਂ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਅੱਜ ਹਿੰਦੋਸਤਾਨ ਵਿਚ ਹੈ। ਤੁਸੀਂ ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ ਦੀ ਗੱਲ ਕੀਤੀ ਪਰ ਜੋ ਰੋਜ਼ਗਾਰ ਸਾਡੇ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ ਤੇ ਜੋ ਸੀ ਉਹ ਗਾਇਬ ਹੋ ਗਿਆ।