ਜੂਨ ਉਹ ਮਹੀਨਾ ਹੈ ਜਦੋਂ ਦੇਸ਼ ਦੇ ਹਰ ਸੂਬੇ ਤੋਂ ਹੋ ਕੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਲੰਘੇਗੀ। ਇਹ ਐਲਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਾਲ 2023 ਦੇ ਖਤਮ ਹੋਣ ਤੱਕ ਭਾਰਤ ਵਿਚ ਅਤਿ ਆਧੁਨਿਕ ਸਵਦੇਸ਼ੀ ਤਕਨੀਕ ‘ਤੇ ਬਣਾਈ ਗਈ ਟ੍ਰੇਨ ਵੰਦੇ ਭਾਰਤ ਐਕਸਪ੍ਰੈਸ 200 ਸ਼ਹਿਰਾਂ ਨੂੰ ਕਵਰ ਕਰੇਗਾ। ਇਹ ਟ੍ਰੇਨ ਦੇਸ਼ ਦੇ ਹਰ ਸੂਬੇ ਤੇ ਰੂਟ ਤੋਂ ਹੋ ਕੇ ਲੰਘੇਗੀ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਭਾਰਤੀ ਰੇਲਵੇ ਵੰਦੇ ਭਾਰਤ ਮੈਟ੍ਰੋ ਟ੍ਰੇਨ ਦੇ ਸੰਚਾਲਨ ‘ਤੇ ਵੀ ਵਿਚਾਰ ਕਰ ਰਿਹਾ ਹੈ। ਵੈਸ਼ਣਵ ਨੇ ਆਪਣੇ ਮੰਤਰਾਲੇ ਵੱਲੋਂ ਆਯੋਜਿਤ ਦੋ ਦਿਨਾ ਕੈਂਪ ਤੇ ਮੰਥਨ ਸੈਸ਼ਨ ਦੇ ਬਾਅਦ ਕਿਹਾ ਕਿ ਵੰਦੇ ਮੈਟ੍ਰੋ ਡਿਜ਼ਾਈਨ ਟ੍ਰੇਨਸੈਟ ਨੂੰ ਆਖਰੀ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ 8 ਕੋਚ ਵਾਲੀ ਟ੍ਰੇਨ ਨੂੰ ਘੱਟ ਦੂਰੀ ਲਈ ਸ਼ਹਿਰ ਦੇ ਅੰਦਰ ਹੀ ਚਲਾਇਆ ਜਾਵੇਗਾ। ਇਹ ਟ੍ਰੇਨ ਮੁੰਬਈ ਵਿਚ ਸਭ ਤੋਂ ਪਹਿਲਾਂ ਚਲਾਈ ਜਾ ਸਕਦੀ ਹੈ ਜਿਸ ਨਾਲ ਉਥੋਂ ਦੇ ਯਾਤਰੀਆਂ ਨੂੰ ਆਉਣ-ਜਾਣ ਵਿਚ ਥੋੜ੍ਹੀ ਰਾਹਤ ਮਿਲੇਗੀ। ਇਸ ਦੇ ਬਾਅਦ ਦਿੱਲੀ ਤੇ ਕੋਲਕਾਤਾ ਵਰਗੇ ਸ਼ਹਿਰਾਂ ਵਿਚ ਇਸ ਦਾ ਸੰਚਾਲਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ‘ਸਿਰਫ ਸਦਨ ‘ਚ ਹਾਜ਼ਰੀ ਲਵਾਉਣ ਨਾਲ ਕੁਝ ਨਹੀਂ ਹੁੰਦਾ, ਲੋਕਾਂ ਦੇ ਕੰਮ ਵੀ ਕਰਨੇ ਪੈਂਦੇ ਨੇ’ : MP ਹਰਭਜਨ ਸਿੰਘ
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਰੇਲ ਸੁਰੱਖਿਆ ਤੇ ਨਵੀ ਤਕਨੀਕਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਤੋਂ ਭਾਰਤੀ ਰੇਲਵੇ ਨੈਟਵਰਕ ਦੇ ਅੱਧੇ ਹਿੱਸੇ ਲਈ ਟ੍ਰੇਨ ਦੀ ਰਫਤਾਰ ਵਧਾ ਕੇ 160 ਕਿਲੋਮੀਟਰ ਪ੍ਰਤੀ ਘੰਟੇ ਕਰਨ ‘ਤੇ ਸੋਚਣ ਲਈ ਕਿਹਾ। ਰੇਲ ਮੰਤਰੀ ਨੇ ਅਧਿਕਾਰੀਆਂ ਤੋਂ ਸਾਲਾਨਾ 11 ਅਰਬ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਤਰੀਕਾ ਤਿਆਰ ਕਰਨ ਤੇ ਰੇਲਵੇ ਨੈਟਵਰਕ ਵਿਚ ਭੀੜ ਨੂੰ ਘੱਟ ਕਰਨ ਲਈ ਕਿਹਾ।
ਵੀਡੀਓ ਲਈ ਕਲਿੱਕ ਕਰੋ -: