ਰੇਲਵੇ ਨੇ ਫੌਜ ਦੀ ‘ਅਗਨੀਪਥ’ ਯੋਜਨਾ ਤਹਿਤ ਰਿਟਾਇਰਡ ‘ਅਗਨੀਵੀਰਾਂ’ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿਚ 15 ਫੀਸਦੀ ਦਾ ਰਾਖਵਾਂਕਰਨ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ‘ਅਗਨੀਵੀਰਾਂ’ ਦੀ ਉਮਰ ਸੀਮਾ ਤੇ ਸਰੀਰਕ ਸਮਰੱਥਾ ਪ੍ਰੀਖਿਆ ਵਿਚ ਵੀ ਛੋਟ ਦਿੱਤੀ ਜਾਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਸੁਰੱਖਿਆ ਬਲਾਂ ਲਈ ਇਕ ਰਾਖਵੀਂ ਨੀਤੀ ਵਿਚਾਰਅਧੀਨ ਹੈ। ਸੂਤਰਾਂ ਨੇ ਦੱਸਿਆ ਕਿ ਰੇਲਵੇ ‘ਅਗਨੀਵੀਰਾਂ’ ਨੂੰ ਲੈਵਲ-1 ਤੇ ਲੈਵਲ-2 ਦੇ ਅਹੁਦਿਆਂ ‘ਤੇ ਕ੍ਰਮਵਾਰ 10 ਫੀਸਦੀ ਤੇ 5 ਫੀਸਦੀ ‘ਹੋਰੀਜੈਂਟਲ ਰਾਖਵਾਂ’ ਪ੍ਰਦਾਨ ਕਰੇਗਾ।
ਅਗਨੀਵੀਰਾਂ ਨੂੰ ਸਰੀਰਕ ਸਮਰੱਥਾ ਪ੍ਰੀਖਿਆ ਤੇ ਉਮਰ ਵਿਚ ਛੋਟ ਦਿੱਤੀ ਜਾਵੇਗੀ। ਅਗਨੀਵੀਰ ਦੇ ਪਹਿੇਲ ਬੈਚ ਨੂੰ ਤੈਅ ਉਮਰ ਸੀਮਾਂ ਤੋਂ 5 ਸਾਲ ਜਦੋਂ ਕਿ ਬਾਅਦ ਦੇ ਬੈਚ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਰੇਲਵੇ ਬੋਰਡ ਨੇ ਸਾਰੇ ਮਹਾਪ੍ਰਬੰਧਕਾਂ ਨੂੰ ਜਾਰੀ ਪੱਤਰ ਵਿਚ ਵੱਖ-ਵੱਖ ਰੇਲਵੇ ਭਰਤੀ ਏਜੰਸੀ ਨੂੰ ਇਨ੍ਹਾਂ ਛੋਟ ਦਾ ਲਾਭ ਦੇਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ‘ਤੇ FIR, ਜਲੰਧਰ ‘ਚ ਵੋਟਿੰਗ ਦੇ ਦਿਨ ‘ਆਪ’ ਵਿਧਾਇਕ ਟੌਂਗ ਦਾ ਰੋਕਿਆ ਸੀ ਕਾਫਲਾ
ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੀ ਗਈ ‘ਅਗਨੀਪਥ’ ਭਰਤੀ ਯੋਜਨਾ ਤਹਿਤ ਚਾਰ ਸਾਲ ਪੂਰੇ ਹੋਣ ਦੇ ਬਾਅਦ 25 ਫੀਸਦੀ ਅਗਨੀਵੀਰਾਂ ਨੂੰ ਹੀ ਬਲ ਵਿਚ ਰੱਖਿਆ ਜਾਵੇਗਾ ਜਦੋਂ ਕਿ ਬਾਕੀ ਰਿਟਾਇਰਡ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: