ਕੇਦਾਰਨਾਥ ਧਾਮ ਵਿਚ ਇਕ ਵਾਰ ਫਿਰ ਭਾਰੀ ਮੀਂਹ ਤੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਦੇ ਇਸ ਰੁਖ਼ ਤੇ ਐਤਵਾਰ ਨੂੰ ਮੀਂਹ ਤੇ ਤਾਜ਼ਾ ਬਰਫਬਾਰੀ ਹੋਣ ਦੇ ਮੱਦੇਨਜ਼ਰ ਪੁਲਿਸ ਨੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਤੋਂ ਮੌਸਮ ਦੇ ਪੂਰਵ ਅਨੁਮਾਨ ਅਨੁਸਾਰ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਸ਼ਰਧਾਲੂਆਂ ਨੇ ਆਪਣੇ ਨਾਲ ਛੱਤਰੀ, ਗਰਮ ਕੱਪੜੇ, ਬਰਸਾਤੀ ਤੇ ਜ਼ਰੂਰੀ ਦਵਾਈਆਂ ਲੈ ਕੇ ਚੱਲਣ ਦੀ ਸਲਾਹ ਦਿੱਤੀ ਹੈ।
ਰੁਦਰਪ੍ਰਯਾਗ ਦੀ ਪੁਲਿਸ ਪ੍ਰਧਾਨ ਡਾ. ਵਿਸ਼ਾਖਾ ਅਸ਼ੋਕ ਭਦਾਣੇ ਨੇ ਕੇਦਾਰਨਾਥ ਤੋਂ ਇਕ ਵੀਡੀਓ ਕਲਿੱਪ ਜਾਰੀ ਕੀਤੀ ਹੈ। ਇਸ ਵੀਡੀਓ ਵਿਚ ਹਮਾਲੀ ਧਾਮ ਵਿਚ ਬਰਫਬਾਰੀ ਦਿਖਾਈ ਗਈ ਹੈ। ਵੀਡੀਓ ਵਿਚ ਭਦਾਣੇ ਨੇ ਕੇਦਾਰਨਾਥ ਆ ਰਹੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੇ ਪੂਰਵ ਅਨੁਮਾਨ ਦੀ ਜਾਣਕਾਰੀ ਦੇ ਆਧਾਰ ‘ਤੇ ਹੀ ਆਪਣੀ ਯਾਤਰਾ ਕਰਨ ਤੇ ਆਪਣੇ ਨਾਲ ਗਰਮ ਕੱਪੜੇ, ਛੱਤਰੀ ਤੇ ਜ਼ਰੂਰੀ ਦਵਾਈਆਂ ਨਾਲ ਲੈ ਕੇ ਚੱਲਣ।
ਇਹ ਵੀ ਪੜ੍ਹੋ : ਮੰਤਰੀ ਭੁੱਲਰ ਨੇ ਰੂਪਨਗਰ ਵਿਖੇ ਤੀਜੇ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਦਾ ਕੀਤਾ ਉਦਘਾਟਨ
ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਵੀ ਮੌਸਮ ਖਰਾਬ ਰਹਿਣ ਦਾ ਅਲਰਟ ਜਾਰੀ ਕੀਤਾ ਹੈ। ਪਿਛਲੇ ਮਹੀਨੇ ਦੇ ਆਖਰੀ ਹਫਤੇ ਵਿਚ ਕੇਦਾਰਨਾਥ ਤੇ ਬਦਰੀਨਾਥ ਮੰਦਰ ਦੇ ਕਪਾਟ ਖੁੱਲ੍ਹੇ ਸਨ ਤੇ ਉੁਦੋਂ ਤੋਂ ਹੀ ਦੋਵੇਂ ਧਾਮ ਵਿਚ ਅਕਸਰ ਮੀਂਹ ਤੇ ਬਫਬਾਰੀ ਹੋ ਰਹੀ ਹੈ। ਮੀਂਹ ਤੇ ਬਰਫਬਾਰੀ ਵਿਚ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: