ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਤੇ ਚੰਬਾ ਸਣੇ ਕਈ ਜ਼ਿਲ੍ਹਿਆਂ ਵਿਚ ਹਾਹਾਕਾਰ ਮਚਿਆ ਹੈ। ਚੰਬਾ ਜ਼ਿਲ੍ਹੇ ਵਿਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਮੰਡੀ ਦੇ ਸਰਾਜ, ਗੋਹਰ ਤੇ ਦਰੰਗ ਵਿਚ ਬੱਦਲ ਫਟਣ ਨਾਲ ਇਕ ਦੀ ਮੌਤ ਹੋ ਗਈ। 15 ਤੋਂ 20 ਲੋਕ ਲਾਪਤਾ ਦੱਸੇ ਜਾ ਰਹੇ ਹਨ। ਤਿੰਨੇ ਐੱਨਐੱਚ ਮੰਡੀ ਪਠਾਨਕੋਟ ਮੰਡੀ ਕੁੱਲੂ ਤੇ ਮੰਡੀ ਜਲੰਧਰ ਵਾਇਆ ਧਰਮਪੁਰ ਬੰਦ ਹੋ ਗਏ ਹਨ। ਕਾਂਗੜਾ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਰੇਲਵੇ ਚੱਕੀ ਪੁਲ ਰਾਤ ਨੂੰ ਵਹਿ ਗਿਆ। ਦਰਾਰਾਂ ਆਉਣ ਕਾਰਨ ਡੇਢ ਹਫਤਾ ਪਹਿਲਾਂ ਰੇਲ ਸੇਵਾ ਬੰਦ ਕਰ ਦਿੱਤੀ ਸੀ। ਕਾਂਗੜਾ ਤੇ ਕੁੱਲੂ ਦੇ ਸਕੂਲ ਵੀ ਮੀਂਹ ਕਾਰਨ ਬੰਦ ਕਰ ਦਿੱਤੇ ਗਏ ਹਨ।
ਮੰਡੀ ਵਿਚ ਮੂਸਲਾਧਾਰ ਮੀਂਹ ਨੇ ਤਬਾਹੀ ਮਚਾਈ ਹੈ। ਇਥੇ ਹੜ੍ਹ ਦੀ ਲਪੇਟ ਵਿਚ ਆਉਣ ਨਾਲ ਇਕ ਪੂਰਾ ਪਰਿਵਾਰ ਲਾਪਤਾ ਹੋ ਗਿਆ ਹੈ। ਰਾਹਤ ਤੇ ਬਚਾਅ ਕੰਮ ਵਿਚ ਲੱਗੇ ਲੋਕਾਂ ਨੂੰ ਇੱਕ ਬੱਚੀ ਦੀ ਲਾਸ਼ ਮਿਲੀ ਹੈ ਜਦੋਂ ਕਿ ਹੋਰ 5 ਲਾਪਤਾ ਹਨ। ਬੱਦਲ ਫਟਣ ਕਾਰਨ ਰਾਤ ਬਾਗੀ ਤੋਂ ਪੁਰਾਣੇ ਕਟੌਲਾ ਤੱਕ ਦਰਜਨਾਂ ਪਰਿਵਾਰਾਂ ਨੇ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਰਾਤ ਬਿਤਾਈ । ਬਾਗੀ ਨਾਲੇ ‘ਤੇ ਬਣਾਇਆ ਪੁਲ ਵੀ ਨੁਕਸਾਨਿਆ ਗਿਆ ਹੈ। ਥੁਨਾਗ ਬਾਜ਼ਾਰ ਵਿਚ ਭਾਰੀ ਤਬਾਹੀ ਹੋਈ ਹੈ।
ਮੰਡੀ-ਬਜੌਰਾ ਵਾਇਆ ਕਟੌਲਾ ਮਾਰਗ ਵਿਚ ਕਮਾਂਦ ਕੋਲ ਪਹਾੜੀ ਨਾਲ ਭਾਰੀ ਲੈਂਡਸਲਾਈਡ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ ਨੂੰ ਹੀ ਰਸਤੇ ਵਿਚ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਡੀਐੱਸਪੀ ਪਧਰ ਲੋਕੇਂਦਰ ਨੇਗੀ ਨੇ ਕਿਹਾ ਕਿ ਐੱਨਡੀਆਰਐੱਫ ਦੀ ਟੀਮ ਭੇਜੀ ਜਾ ਰਹੀ ਹੈ। ਬੰਦ ਰਸਤੇ ਨੂੰ ਖੋਲ੍ਹਣ ਦੇ ਬਾਅਦ ਘਟਨਾ ਵਾਲੀ ਥਾਂ ‘ਤੇ ਰੈਸਕਿਊ ਸੰਭਵ ਹੈ।
ਮੰਡੀ ਜ਼ਿਲ੍ਹੇ ਦੇ ਗੋਹਰ ਵਿਕਾਸ ਬਲਾਕ ਅਧੀਨ ਪੈਂਦੇ ਕਸ਼ਾਨ ਵਿੱਚ ਜ਼ਮੀਨ ਖਿਸਕਣ ਕਾਰਨ ਪੰਚਾਇਤ ਪ੍ਰਧਾਨ ਖੇਮ ਸਿੰਘ ਦਾ ਘਰ ਢਹਿ ਗਿਆ ਹੈ। ਦੱਸਿਆ ਜਾਂਦਾ ਹੈ ਕਿ ਖੇਮ ਸਿੰਘ ਸਮੇਤ ਪਰਿਵਾਰ ਦੇ ਅੱਠ ਜੀਅ ਘਰ ਦੇ ਅੰਦਰ ਹੀ ਦੱਬੇ ਹੋਏ ਹਨ। ਫਿਲਹਾਲ ਸਥਾਨਕ ਲੋਕ ਖੁਦ ਹੀ ਜ਼ਮੀਨਦੋਜ਼ ਮਕਾਨ ਦਾ ਲੈਂਟਰ ਤੋੜ ਕੇ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਲਬੇ ਕਾਰਨ ਉਹ ਕੁਝ ਨਹੀਂ ਕਰ ਪਾ ਰਹੇ।
ਭਾਵੇਂ ਪ੍ਰਸ਼ਾਸਨ ਦੀ ਤਰਫੋਂ ਤਹਿਸੀਲਦਾਰ ਟੀਮ ਫੋਰਸ ਸਮੇਤ ਮੌਕੇ ‘ਤੇ ਰਵਾਨਾ ਹੋ ਗਏ ਹਨ ਪਰ ਸੜਕ ਜਾਮ ਹੋਣ ਕਾਰਨ ਉਹ ਮੌਕੇ ‘ਤੇ ਨਹੀਂ ਪਹੁੰਚ ਸਕੇ। ਸਥਾਨਕ ਪੰਚਾਇਤ ਦੇ ਉਪ ਪ੍ਰਧਾਨ ਨੇ ਦੱਸਿਆ ਕਿ ਉਹ ਪਿੰਡ ਵਾਸੀਆਂ ਦੀ ਮਦਦ ਨਾਲ ਲੈਂਟਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਦੱਸਿਆ ਕਿ ਘਰ ਦੀ ਪਹਿਲੀ ਮੰਜ਼ਿਲ ‘ਤੇ ਲਿਟਰ ਪਾ ਦਿੱਤੇ ਗਏ ਸਨ ਅਤੇ ਦੂਜੀ ਮੰਜ਼ਿਲ ‘ਤੇ ਚਾਦਰਾਂ ਪਾ ਦਿੱਤੀਆਂ ਗਈਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਚੰਬਾ ਜ਼ਿਲੇ ‘ਚ ਭਾਰੀ ਮੀਂਹ ਕਾਰਨ ਕੰਧ ਟੁੱਟਣ ਨਾਲ ਕਈ ਟਨ ਮਲਬਾ ਘਰਾਂ ‘ਚ ਦਾਖਲ ਹੋ ਗਿਆ। ਜਿਸ ਕਾਰਨ ਤਿੰਨ ਲੋਕ ਲਾਪਤਾ ਹੋ ਗਏ। ਦਿਹਾਤੀ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਲਾਪਤਾ ਪਤੀ, ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।