ਕਈ ਸੈਲੀਬ੍ਰਿਟੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਦਾ ਇਹੀ ਅੰਦਾਜ਼ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ। ਮਸ਼ਹੂਰ ਸਿੰਗਰ ਬੱਪੀ ਲਹਿਰੀ ਸੋਨੇ ਤੇ ਰਤਨਾਂ ਨਾਲ ਜੜ੍ਹਿਤ ਗਹਿਣਿਆਂ ਨੂੰ ਪਹਿਨਦੇ ਸਨ। ਰਾਜਸਥਾਨ ਵਿਚ ਵੀ ਇਕ ਸ਼ਖਸ ਉਨ੍ਹਾਂ ਦਾ ਹੀ ਅੰਦਾਜ਼ ਫਾਲੋ ਕਰ ਰਿਹਾ ਹੈ ਜਿਸ ਨਾਲ ਉਸ ਨੂੰ ਰਾਜਸਥਾਨ ਵਿਚ ਗੋਲਡਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚਿਤੌੜਗੜ੍ਹ ਦੇ ਰਹਿਣ ਵਾਲੇ ਰਾਜਸਥਾਨ ਦੇ ਪਹਿਲੇ ਗੋਲਡਮੈਨ ਕਾਂਜੀ ਖਟੀਕ 2.5 ਕਰੋੜ ਰੁਪਏ ਦਾ ਸੋਨਾ ਪਹਿਨ ਕੇ ਘੁੰਮਦੇ ਹਨ।
ਕੋਟਾ ਦੌਰੇ ‘ਤੇ ਆਏ ਕਨ੍ਹੀਆ ਲਾਲ ਖਟੀਕ ਉਰਫ ਕਾਂਜੀ ਖਟੀਕ ਨੇ ਦੱਸਿਆ ਕਿ ਉਹ ਫਲ ਫਰੂਟ ਦਾ ਠੇਲਾ ਲਗਾਉਂਦੇ ਹਨ। ਉਨ੍ਹਾਂ ਨੇ 10 ਤੋਲਾ ਸੋਨਾ ਪਹਿਨ ਕੇ ਸੋਨਾ ਪਹਿਨਣ ਦੀ ਸ਼ੁਰੂਆਤ ਕੀਤੀ ਸੀ। ਅੱਜ ਉਨ੍ਹਾਂ ਦੇ ਸਰੀਰ ‘ਤੇ ਤਿੰਨ ਕਿਲੋ ਸੋਨਾ ਹੈ ਜਿਸ ਦੀ ਕੀਮਤ 2.5 ਕਰੋੜ ਰੁਪਏ ਹੈ। ਉਨ੍ਹਾਂ ਨੂੰ ਰਾਜਸਥਾਨ ਦੇ ਪਹਿਲੇ ਗੋਲਡਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕਾਂਜੀ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਦੋਸਤ ਮਨੀਸ਼ ਅਗਰਵਾਲ ਉਨ੍ਹਾਂ ਦੇ ਕੋਲ ਆਇਆ ਤੇ ਕਿਹਾ ਕਿ ਕਾਂਜੀ ਮੈਂ ਬਾਹਰ ਜਾ ਰਿਹਾ ਹਾਂ ਮੇਰੀ ਸੋਨੇ ਦੀ 10 ਤੋਲੇ ਦੀ ਚੇਨ ਰੱਖ ਲਓ। ਇਸਦੇ ਬਾਅਦ ਸੋਨਾ ਪਹਿਨਣ ਦਾ ਸ਼ੌਕ ਲੱਗ ਗਿਆ ਤੇ ਮੈਂ ਹੌਲੀ-ਹੌਲੀ ਸੋਨਾ ਬਣਵਾਉਂਦਾ ਚਲਾ ਗਿਆ। ਲਗਭਗ 18 ਸਾਲ ਤੋਂ ਸੋਨਾ ਬਣਵਾ ਰਿਹਾ ਹਾਂ। ਕਾਂਜੀ ਨੇ ਕਿਹਾ ਕਿ ਮੇਰੀ ਬੇਟੀ ਜੋਤੀ ਜਦੋਂ ਤੋਂ ਆਈ ਹੈ ਮੇਰੀ ਤਕਦੀਰ ਬਦਲ ਗਈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਤਾਂ ਲੋਕ ਮੈਨੂੰ ਦੇਖਦੇ ਹਨ।
ਇਹ ਵੀ ਪੜ੍ਹੋ : RBI ਨੇ ਰਾਜਾਂ ਦੇ ਵਧਦੇ ਸਬਸਿਡੀ ਬਿੱਲ ਨੂੰ ਲੈ ਕੇ ਜਤਾਈ ਚਿੰਤਾ, ਕਿਹਾ- “ਜੇ ਸਬਸਿਡੀ ‘ਤੇ ਲਗਾਮ ਨਹੀਂ ਲਗਾਈ ਤਾਂ….”
ਮੈਂ ਵੀ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਨੇਤਾਵਾਂ ਦੇ ਆਸ-ਪਾਸ ਭੀੜ ਲੱਗ ਜਾਂਦੀ ਹੈ, ਮੇਰੇ ਅੱਗੇ ਪਿੱਛੇ ਵੀ ਲੱਗੀ ਰਹੀ। ਮੈਂ ਆਪਣਾ ਸ਼ੌਕ ਪੂਰਾ ਕਰ ਰਿਹਾ ਹਾਂ। ਇਕ ਵਾਰ ਬੱਪੀ ਲਹਿਰੀ ਨਾਲ ਮਿਲ ਚੁੱਕਾ ਹਾਂ। ਉਹ ਕਹਿੰਦੇ ਹਨ ਕਿ ਮੈਂ ਦੇਸ਼ ਵਿਚ ਦੂਜੇ ਨੰਬਰ ‘ਤੇ ਹਾਂ, ਪਹਿਲੇ ਨੰਬਰ ‘ਤੇ ਕੋਈ ਉਜੈਨ ਦਾ ਹੈ। ਕਾਂਜੀ ਦਾ ਗਲਾ, ਹੱਥ ਸਾਰਾ ਕੁਝ ਸੋਨੇ ਨਾਲ ਲੱਦਿਾ ਹੋਇਆ ਹੈ। ਉਹ ਘੜੀ ਅੰਗੂਠੀ, ਚੇਨ ਬ੍ਰੈਸਲੇਟ, ਕੜ੍ਹਾ ਸਣੇ ਕਈ ਗਹਿਣੇ ਪਹਿਨਦੇ ਹਨ।
ਵੀਡੀਓ ਲਈ ਕਲਿੱਕ ਕਰੋ -: