ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸ਼੍ਰੇਅਸ ਅਈਆਰ ਨਿਊਜ਼ੀਲੈਂਡ ਖਿਲਾਫ ਖੇਡੀ ਜਾਣ ਵਾਲੀ ਤਿੰਨ ਵਨਡੇ ਮੈਚਾਂ ਦੀ ਸੀਰੀਜ ਤੋਂ ਬਾਹਰ ਹੋ ਗਏ ਹਨ। ਉਹ ਬੈਕ ਇੰਜਰੀ ਦਾ ਸ਼ਿਕਾਰ ਹੋਏ ਹਨ। ਟੀਮ ਮੈਨੇਜਮੈਂਟ ਨੇ ਰਜਤ ਪਾਟੀਦਾਗਰ ਨੂੰ ਮੌਕਾ ਦਿੱਤਾ ਹੈ। ਭਾਰਤ-ਨਿਊਜ਼ੀਲੈਂਡ ਵਿਚ 18 ਜਨਵਰੀ ਤੋਂ ਵਨਡੇ ਸੀਰੀਜੀ ਖੇਡੀ ਜਾਣੀ ਹੈ। ਇਸ ਤੋਂ ਠੀਕ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਅਈਅਰ ਦੀ ਸੱਟ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਸ਼੍ਰੇਅਸ ਅਈਅਰ ਟੀਮ ਇੰਡੀਆ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਨ ਤੇ ਉਹ ਕਈ ਮੌਕਿਆਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਉਹ ਨਿਊਜ਼ੀਲੈਂਡ ਖਿਲਾਫ 18 ਜਨਵਰੀ ਤੋਂ ਖੇਡੀ ਜਾਣ ਵਾਲੀ ਵਨਡੇ ਸੀਰੀਜ ਤੋਂ ਬਾਹਰ ਹੋ ਗਏ ਹਨ। ਅਈਅਰ ਬੈਕ ਇੰਜਰੀ ਦਾ ਸ਼ਿਕਾਰ ਹੋਏ ਹਨ। BCCI ਨੇ ਜਾਣਕਾਰੀ ਦਿੱਤੀ ਹੈ ਕਿ ਉਹ ਬੰਗਲੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਆਉਣਗੇ। ਅਈਅਰ ਦੇ ਬਾਹਰ ਹੋਣ ਦੇ ਬਾਅਦ ਰਜਤ ਪਾਟੀਦਾਰ ਨੂੰ ਟੀਮ ਇੰਡੀਆ ਵਿਚ ਸ਼ਾਮਲ ਕੀਤਾ ਗਿਆ ਹੈ। ਰਜਤ ਦਾ ਘਰੇਲੂ ਮੈਚਾਂ ਵਿਚ ਪ੍ਰਦਰਸ਼ਨ ਚੰਗਾ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਤੇ ਨਿਊਜ਼ੀਲੈਂਡ ਵਿਚ 18 ਜਨਵਰੀ ਨੂੰ ਸੀਰੀਜ ਦਾ ਪਹਿਲਾ ਮੈਚ ਹੈਦਾਰਾਬਾਦ ਵਿਚ ਖੇਡਿਆ ਜਾਵੇਗਾ। ਇਸ ਦੇ ਬਾਅਦ ਦੂਜਾ ਮੁਕਾਬਲਾ ਰਾਏਪੁਰ ਵਿਚ 21 ਜਨਵਰੀ ਨੂੰ ਹੋਵੇਗਾ। ਸੀਰੀਜ ਦਾ ਆਖਰੀ ਮੈਚ 24 ਜਨਵਰੀ ਨੂੰ ਇੰਦੌਰ ਵਿਚ ਖੇਡਿਆ ਜਾਵੇਗਾ। ਇਸ ਦੇ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ ਖੇਡੀ ਜਾਵੇਗੀ।
ਇਹ ਵੀ ਪੜ੍ਹੋ : ਬੈਂਗਲੁਰੂ ‘ਚ ਦੁਹਰਾਇਆ ਕਾਂਝਵਾਲਾ ਕਾਂਡ, ਸਕੂਟਰ ਸਵਾਰ ਨੇ ਅੱਧਖੜ ਉਮਰ ਦੇ ਵਿਅਕਤੀ ਨੂੰ 1 ਕਿ.ਮੀ. ਤੱਕ ਘਸੀਟਿਆ
ਭਾਰਤ ਦੀ ਵਨਡੇ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟ ਕੀਪਰ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਕੇ. ਐੱਸ. ਭਰਤ (ਵਿਕਟ ਕੀਪਰ), ਹਾਰਦਿਕ ਪਾਂਡਯਾ (ਉਪ ਕਪਤਾਨ), ਰਜਤ ਪਾਟੀਦਾਰ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਤੇ ਉਮਰਾਨ ਮਲਿਕ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: