ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਯੂਨੀਫਾਰਮ ਸਿਵਲ ਕੋਡ ਅਤੇ ਜਨਸੰਖਿਆ ਕੰਟਰੋਲ ‘ਤੇ ਕਾਨੂੰਨ ਲਿਆਉਣ।
ਆਪਣੀ ਅਯੁੱਧਿਆ ਯਾਤਰਾ ਨੂੰ ਰੱਦ ਕਰਨ ਤੋਂ ਬਾਅਦ ਪੁਣੇ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਰਾਜ ਠਾਕਰੇ ਨੇ ਕਿਹਾ ਕਿ ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਵੇ ਤੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਵੀ ਕਾਨੂੰਨ ਬਣਾਇਆ ਜਾਵੇ ਤੇ ਇਸ ਦੇ ਨਾਲ ਹੀ ਔਰੰਗਾਬਾਦ ਦਾ ਨਾਂ ਬਦਲ ਕੇ ਸ਼ੰਬਾਜੀਨਗਰ ਰੱਖਿਆ ਜਾਣਾ ਚਾਹੀਦਾ ਹੈ।’
ਆਪਣੀ ਅਯੁੱਧਿਆ ਯਾਤਰਾ ਬਾਰੇ ਗੱਲ ਕਰਦਿਆਂ ਰਾਜ ਠਾਕਰੇ ਨੇ ਕਿਹਾ ਕਿ ਉਨ੍ਹਾਂ ਲਈ ਲੋਕਾਂ ਨੇ ਜਾਲ ਵਿਛਾਇਆ, ਜੋ ਉਨ੍ਹਾਂ ਦੇ ਲਾਊਡ ਸਪੀਕਰ ਦੇ ਵਿਰੋਧ ਨੂੰ ਪਸੰਦ ਨਹੀਂ ਕਰਦੇ ਸਨ। ਠਾਕਰੇ ਨੇ ਕਿਹਾ ਕਿ ਮੈਂ ਇਸ ਜਾਲ ਵਿਚ ਨਹੀਂ ਫਸਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਮਨਸੇ ਦੇ ਵਰਕਰ ਜੇਲ੍ਹ ਜਾਣ।
ਠਾਕਰੇ ਨੇ ਕਿਹਾ ਕਿ ਮੈਂ ਦੋ ਦਿਨ ਪਹਿਲਾਂ ਆਪਣੀ ਅਯੁੱਧਿਆ ਯਾਤਰਾ ਮੁਲਤਵੀ ਕਰਨ ਬਾਰੇ ਟਵੀਟ ਕੀਤਾ ਸੀ। ਮੈਂ ਜਾਣਬੁਝ ਕੇ ਬਿਆਨ ਦਿੱਤਾ ਤਾਂ ਕਿ ਸਾਰਿਆਂ ਨੂੰ ਆਪਣੀ ਪ੍ਰਤੀਕਿਰਿਆ ਦੇਣ ਦਾ ਮੌਕਾ ਮਿਲ ਸਕੇ। ਜੇ ਲੋਕ ਮੇਰੀ ਅਯੁੱਧਿਆ ਯਾਤਰਾ ਖਿਲਾਫ ਸਨ, ਉਹ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਇਸ ਵਿਵਾਦ ਵਿਚ ਨਾ ਪੈਣ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੇ ਵਰਕਰਾਂ ਨੂੰ ਲਾਊਡ ਸਪੀਕਰ ‘ਤੇ ਹਨੂੰਮਾਨ ਚਾਲੀਸਾ ਵਜਾਉਣ ਲਈ ਕਿਹਾ ਤਾਂ ਰਾਣਾ ਦੰਪਤੀ ਨੇ ਕਿਹਾ ਕਿ ਉਹ ਮਾਤੋਸ਼੍ਰੀ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ। ਕੀ ਮਾਤੋਸ਼ਰੀ ਇੱਕ ਮਸਜਿਦ ਹੈ? ਬਾਅਦ ਵਿਚ ਸ਼ਿਵ ਸੈਨਿਕਾਂ ਤੇਰਾਣਾ ਦੰਪਤੀ ਵਿਚ ਕੀ ਹੋਇਆ, ਸਾਰੇ ਜਾਣਦੇ ਹਨ।
ਵੀਡੀਓ ਲਈ ਕਲਿੱਕ ਕਰੋ -: