ਦਿੱਲੀ ਵਿਚ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ‘ਤੇ ਪੁਲਿਸ ਦੀ ਕਾਰਵਾਈ ਦੇ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਮੱਲਿਕਾਰੁਜਨ ਖੜਗੇ ਤੋਂ ਲੈ ਕੇ ਟੀਐੱਸਸੀ ਮੁਖੀ ਮਮਤਾ ਬੈਨਰਜੀ ਨੇ ਘਟਨਾ ਦੀ ਨਿੰਦਾ ਕੀਤੀ ਹੈ। ਪਹਿਲਵਾਨਾਂ ਦਾ ਸਮਰਥਨ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਗਾਜ਼ੀਆਬਾਦ ਬਾਰਡਰ ‘ਤੇ ਆਪਣੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਆਪਣੇ ਸਮਰਥਕਾਂ ਦੇ ਨਾਲ ਦਿੱਲੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਟਿਕੈਤ ਨੇ ਕਿਹਾ ਕਿ ਜਦੋਂ ਦੇਸ਼ ਵਿਚ ਲੋਕਤੰਤਰ ਖਤਮ ਹੋਣ ਲੱਗਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ ਜਿਸ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਉਹ ਦਾਅਵਤ ਵਿਚ ਹੈ। ਗ੍ਰਿਫਤਾਰੀ ਅਸੀਂ ਦੇਵਾੰਗੇ, ਤਿਆਰੀ ਪੂਰੀ ਹੋ ਗਈ ਹੈ। ਉੁਨ੍ਹਾਂ ਇਹ ਵੀ ਕਿਹਾ ਕਿ ਜਾਂ ਤਾਂ ਖਿਡਾਰੀਆਂ ਨੂੰ ਰਿਹਾਅ ਕੀਤਾ ਜਾਵੇ ਜਾਂ ਫਿਰ ਸਾਨੂੰ ਗ੍ਰਿਫਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਖੜਗੇ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ-‘ਲੋਕਤੰਤਰ ਇਮਾਰਤਾਂ ਨਾਲ ਨਹੀਂ, ਜਨਤਾ ਦੀ ਆਵਾਜ਼ ਨਾਲ ਚੱਲਦਾ ਹੈ’
ਇਸ ਪੂਰੇ ਮਾਮਲੇ ‘ਤੇ ਸੰਗੀਤਾ ਫੋਗਾਟ ਨੇ ਟਵੀਟ ਕਰਦੇ ਕਿਹਾ ਕਿ ਸਾਡਾ ਅੰਦੋਲਨ ਖਤਮ ਨਹੀਂ ਹੋਇਆ ਹੈ। ਪੁਲਿਸ ਹਿਰਾਸਤ ਤੋਂ ਛੁੱਟ ਕੇ ਅਸੀਂ ਵਾਪਸ ਜੰਤਰ-ਮੰਤਰ ‘ਤੇ ਆਪਣਾ ਸਤਿਆਗ੍ਰਹਿ ਸ਼ੁਰੂ ਕਰਾਂਗੇ। ਇਸ ਦੇਸ਼ ਵਿਚ ਹੁਣ ਤਾਨਾਸ਼ਾਹੀ ਨਹੀਂ ਸਗੋਂ ਮਹਿਲਾ ਪਹਿਲਵਾਨਾਂ ਦਾ ਸਤਿਆਗ੍ਰਹਿ ਚੱਲੇਗਾ। ਦਿੱਲੀ ਪੁਲਿਸ ਨੇ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਨਾਲ-ਨਾਲ ਜੰਤਰ-ਮੰਤਰ ‘ਤੇ ਲੱਗੇ ਉਨ੍ਹਾਂ ਦੇ ਟੈਂਟਾਂ ਨੂੰ ਵੀ ਹਟਾ ਦਿੱਤਾ ਹੈ। ਪੁਲਿਸ ਦੀ ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਪਹਿਲਵਾਨ ਸੰਸਦ ਭਵਨ ਵੱਲ ਕੂਚ ਕਰਨ ਲੱਗੇ ਸਨ।
ਵੀਡੀਓ ਲਈ ਕਲਿੱਕ ਕਰੋ -: