ਯੂਪੀ ਦੀ ਗੋਲਾ ਗੋਕਰਨਾਥ ਸੀਟ ‘ਤੇ ਭਾਜਪਾ ਉਮੀਦਵਾਰ ਅਮਨ ਗਿਰੀ ਦੇ ਜਿੱਤਣ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਬਿਨਾਂ ਭਾਜਪਾ ਦਾ ਨਾਂ ਲਏ ਹੋਏ ਟਿਕੈਤ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਲੈ ਕੇ ਕੋਰਟ ਕਚਿਹਰੀ ਸਭ ਉਨ੍ਹਾਂ ਦਾ ਹੀ ਹੈ। ਭਾਜਪਾ ਨੂੰ ਜਨਤਾ ਵੋਟ ਨਹੀਂ ਦੇ ਰਹੀ ਹੈ ਪਰ ਫਿਰ ਵੀ ਜਿੱਤ ਉਨ੍ਹਾਂ ਦੀ ਹੀ ਹੋ ਰਹੀ ਹੈ।
ਟਿਕੈਤ ਤੋਂ ਜਦੋਂ ਪੁੱਛਿਆ ਗਿਆ ਕਿ ਉਪ ਚੋਣਾਂ ਵਿਚ ਭਾਜਪਾ ਦੀ ਜਿੱਤ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਜਦੋਂ ਬੇਇਮਾਨੀ ਹੁੰਦੀ ਹੈ ਤਾਂ ਕੋਈ ਅਸਰ ਨਹੀਂ ਪੈਂਦਾ। ਇਨ੍ਹਾਂ ਦਾ ਇਲੈਕਸ਼ਨ ਕਮਿਸ਼ਨ ਹੈ, ਕੋਰਟ ਕਚਿਹਰੀ ਤੇ ਅਧਿਕਾਰੀ ਸਾਰੇ ਇਨ੍ਹਾਂ ਦੇ ਹੀ ਹਨ। ਸਾਰਾ ਬੇਇਮਾਨੀ ਨਾਲ ਹੋਵੇਗਾ। ਪੂਰੀ ਯੂਪੀ ਸਰਕਾਰ ਬੇਇਮਾਨੀ ਨਾਲ ਬਣੀ ਹੈ। ਜਨਤਾ ਵੋਟ ਨਹੀਂ ਦੇ ਰਹੀ ਹੈ ਪਰ ਬੇਇਮਾਨੀ ਨਾਲ ਜਿੱਤ ਮਿਲ ਰਹੀ ਹੈ। 2024 ਵਿਚ ਵੀ ਭਾਜਪਾ ਦੀ ਹੀ ਜਿੱਤ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਇਮਾਨੀ ਨਾਲ ਸਾਰਾ ਕੰਮ ਹੋਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਲਖੀਮਪੁਰ ਖੀਰੀ ਵਿਚ ਹੋਏ ਥਾਰ ਕਾਂਡ ਦੇ ਬਾਅਦ ਤੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਈ ਵਾਰ ਉਥੋਂ ਦੇ ਦੌਰੇ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਅਸਤੀਫੇ ਦੀ ਵੀ ਮੰਗ ਕੀਤੀ ਸੀ। ਲੰਮੇ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ਵਿਚ ਵੀ ਟਿਕੈਤ ਸੁਰਖੀਆਂ ਵਿਚ ਰਹੇ ਸਨ।
ਭਾਜਪਾ ਵਿਧਾਇਕ ਅਰਵਿੰਦ ਗਿਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੋਕਰਨਾਥ ਵਿਧਾਨ ਸਭਾ ਸੀਟ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਮਨ ਗਿਰੀ ਤੋਂ ਹਾਰ ਗਈ ਹੈ। ਭਾਜਪਾ ਦੇ ਅਮਨ ਗਿਰੀ ਨੇ ਸਪਾ ਦੇ ਵਿਨੈ ਤਿਵਾੜੀ ਨੂੰ 34298 ਵੋਟਾਂ ਨਾਲ ਹਰਾਇਆ ਹੈ। ਜਿੱਤ ਤੋਂ ਬਾਅਦ ਭਾਜਪਾ ਦੇ ਖੇਮੇ ਵਿੱਚ ਜਸ਼ਨ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
3 ਨਵੰਬਰ ਨੂੰ ਗੋਲਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਸਨ। ਇਸ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਵਿਚਾਲੇ ਸਿੱਧਾ ਮੁਕਾਬਲਾ ਸੀ। ਕਾਂਗਰਸ ਅਤੇ ਬਸਪਾ ਮੈਦਾਨ ਤੋਂ ਬਾਹਰ ਹੋ ਗਏ ਸਨ।