ਕਰਨਾਟਕ ਵਿਚ ਚੋਣ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ। ਇਸ ਦਰਮਿਆਨ ਭਾਜਪਾ, ਕਾਂਗਰਸ ਦੇ ਜੇਡੀਐੱਸ ਦੇ ਵਿਚ ਜ਼ੁਬਾਨੀ ਹਮਲੇ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ। ਇਸ ਦਰਮਿਆਨ ਕਾਂਗਰਸ ਪਾਰਟੀ ਪ੍ਰਧਾਨ ਮੱਲਿਕਾਰੁਜਨ ਖੜਗੇ ਦੀ ਜਾਨ ਨੂੰ ਖਤਰਾ ਹੋਣ ਦਾ ਵੱਡਾ ਦਾਅਵਾ ਕੀਤਾ ਹੈ। ਉੁਨ੍ਹਾਂ ਕਿਹਾ ਕਿ ਭਾਜਪਾ ਨੇਤਾ ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਹ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਚਿਤਾਪੁਰ ਤੋਂ ਉਮੀਦਵਾਰ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਮਨਪਸੰਦ ਹਨ। ਉਨ੍ਹਾਂ ਦੀ ਆਡੀਓ ਰਿਕਾਰਡਿੰਗ ਨਾਲ ਸਾਜ਼ਿਸ਼ ਦੀ ਗੱਲ ਸਾਫ ਹੈ।
ਇਹ ਵੀ ਪੜ੍ਹੋ : ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਟਿਕਾਣਿਆਂ ‘ਤੇ CBI ਨੇ ਮਾਰਿਆ ਛਾਪਾ
ਸੂਰਜੇਵਾਲਾ ਨੇ ਕਾਨਫਰੰਸ ਵਿਚ ਇਕ ਆਡੀਓ ਕਲਿੱਪ ਵੀ ਵਜਾਈ ਤੇ ਦਾਅਵਾ ਕੀਤਾ ਕਿ ਚਿਤਾਪੁਰ ਤੋਂ ਭਾਜਪਾ ਵਿਧਾਇਕ ਮਨੀਕਾਂਤ ਰਾਠੌੜ ਨੇ ਖੜਗੇ ਲਈ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ। ਨਾਲ ਹੀ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰਨ ਦੀ ਗੱਲ ਵੀ ਕਰਦੇ ਸੁਣੇ ਗਏ। ਕਾਂਗਰਸ ਬੁਲਾਰੇ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਇਸ ਗੱਲ ‘ਤੇ ਚੁੱਪ ਰਹਿਣਗੇ। ਕਰਨਾਟਕ ਪੁਲਿਸ ਤੇ ਚੋਣ ਕਮਸ਼ਨ ਵੀ ਇਸ ‘ਤੇ ਮੌਨ ਧਾਰ ਲਵੇਗੀ ਪਰ ਕਰਨਾਟਕ ਦੇ ਲੋਕ ਚੁੱਪ ਨਹੀਂ ਬੈਠਣਗੇ ਤੇ ਇਸ ਦਾ ਕਰਾਰ ਜਵਾਬ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: