ਸੁਨੀਲ ਜਾਖੜ ਵੱਲੋਂ ਕੱਲ੍ਹ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਜਾਂਦੇ-ਜਾਂਦੇ ਉਹ ਪਾਰਟੀ ਦੇ ਕਈ ਆਗੂਆਂ ਦੀ ਪੋਲ ਖੋਲ੍ਹ ਗਏ ਜਿਸ ਤੋਂ ਪਾਰਟੀ ਨੇਤਾ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਹਨ ਤੇ ਪੰਜਾਬ ਕਾਂਗਰਸ ਵਿਚ ਘਮਾਸਾਨ ਮਚਿਆ ਹੋਇਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਆਪਣੇ ਅੰਦਰ ਝਾਂਕਣ ਨੂੰ ਕਿਹਾ। ਦੂਜੇ ਪਾਸੇ ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਬੇਸ਼ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐੱਮ. ਸੁਖਜਿੰਦਰ ਰੰਧਾਵਾ ਨੇ ਤਾਂ ਤੰਜ ਕੱਸਿਆ ਕਿ ਹੁਣ ਜਾਖੜ ਨੂੰ ਕਾਂਗਰਸ ਕੀ ਰਾਸ਼ਟਰਪਤੀ ਬਣਾ ਦੇਵੇ।
ਪੰਜਾਬ ਵਿਚ ਕਾਂਗਰਸ ਪਹਿਲਾਂ ਹੀ ਕਈ ਗੁੱਟਾਂ ‘ਚ ਵੰਡੀ ਹੋਈ ਹੈ। ਅਜਿਹੇ ਵਿਚ ਨਵੇਂ ਘਮਾਸਾਨ ਨਾਲ ਸੰਗਠਨ ਦੀ ਹਾਲਤ ਹੋਰ ਵਿਗੜਦੀ ਨਜ਼ਰ ਆ ਰਹੀ ਹੈ। ਰੰਧਾਵਾ ਨੇ ਕਿਹਾ ਕਿ ਦਿਲ ਦੀ ਗੱਲ ਨਹੀਂ ਸਗੋਂ ਨਾਰਾਜ਼ਗੀ ਸੀ। ਉਨ੍ਹਾਂ ਨੇ ਇਸ ਨੂੰ ਸ਼ਰਮਨਾਕ ਦੱਸਿਆ। 50 ਸਾਲ ਪਹਿਲਾਂ ਉਨ੍ਹਾਂ ਨੇ ਕਾਂਗਰਸ ਵਿਚ ਉੱਚ ਅਹੁਦਿਆਂ ਦਾ ਮਜ਼ਾ ਲਿਆ। ਜਾਖੜ ਨੂੰ ਕਾਂਗਰਸ ਹੁਣ ਰਾਸ਼ਟਰਪਤੀ ਬਣਾ ਦੇਵੇ। ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਤਾਂ ਬਣਾ ਵੀ ਦਿੰਦੇ। ਜਾਖੜ ਨੇ ਜਿਸ ਥਾਲੀ ਵਿਚ ਖਾਧਾ, ਉਸੇ ਵਿਚ ਛੇਕ ਕਰ ਦਿੱਤਾ। ਰੰਧਾਵਾ ਨੇ ਕਿਹਾ ਕਿ ਜਾਖੜ ਸੀਐੱਮ ਨਹੀਂ ਬਣ ਸਕੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਮੇਰਾ ਵੀ ਨਾਂ ਚੱਲਾ ਸੀ ਪਰ ਮੈਂ ਅਜਿਹਾ ਕੁਝ ਨਹੀਂ ਕਿਹਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਰਾਜਾ ਵੜਿੰਗ ਨੇ ਕਿਹਾ ਕਿ ਉਹ ਸੁਨੀਲ ਜਾਖੜ ਵਰਗੇ ਵਿਅਕਤੀ ਵੱਲੋਂ ਕਾਂਗਰਸ ਤੇ ਉਸ ਦੇ ਨੇਤਾਵਾਂ ਖਿਲਾਫ ਦੋਸ਼ ਲਗਾਉਣ ਤੋਂ ਦੁਖੀ ਹਨ। ਇਨ੍ਹਾਂ ਦੋਸ਼ਾਂ ਦੀ ਬਜਾਏ ਜਾਖੜ ਨੂੰ ਖਦ ਵੱਲ ਦੇਖਣਾ ਚਾਹੀਦਾ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਜਾਖੜ ਦੇ ਬਿਆਨਾਂ ਨਾਲ ਪਾਰਟੀ ਨੂੰ ਪੰਜਾਬ ਹੀ ਨਹੀਂ ਸਗੋਂ ਉੱਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਵੀ ਨੁਕਸਾਨ ਹੋਇਆ। ਵੜਿੰਗ ਨੇ ਕਿਹਾ ਕਿ ਪਾਰਟੀ ਨੇ ਜਾਖੜ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਿੰਨਾ ਕੁਝ ਦਿੱਤਾ, ਉਨ੍ਹਾਂ ਨੂੰ ਉਸਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ।