ਭਾਰਤੀ ਰਿਜ਼ਰਵ ਬੈਂਕ ਨੇ 29 ਨਵੰਬਰ ਨੂੰ ਡਿਜੀਟਲੀ ਰੁਪਏ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ 1 ਦਸੰਬਰ ਤੋਂ ਖੁਦਰਾ ਡਿਜੀਟਲ ਰੂਪੀ ਦੇ ਪਹਿਲੇ ਟ੍ਰਾਇਲ ਨੂੰ ਲਾਂਚ ਕਰੇਗਾ। ਰਿਟੇਲ ਡਿਜੀਟਲ, ਕਰੰਸੀ ਲਈ ਇਹ ਪਹਿਲਾ ਪਾਇਲਟ ਪ੍ਰਾਜੈਕਟ ਹੋਵੇਗਾ। ਪਾਇਲਟ ਦੌਰਾਨ ਡਿਜੀਟਲ ਰੁਪਏ ਦਾ ਨਿਰਮਾਣ, ਡਿਸਟ੍ਰੀਬਿਊਸ਼ਨ ਤੇ ਰਿਟੇਲ ਇਸਤੇਮਾਲ ਦੀ ਪੂਰੀ ਪ੍ਰਕਿਰਿਆ ਦੀ ਟੈਸਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ 1 ਨਵੰਬਰ ਨੂੰ ਹੋਲਸੇਲ ਟ੍ਰਾਂਜੈਕਸ਼ਨ ਲਈ ਡਿਜੀਟਲ ਰੁਪਏ ਨੂੰ ਲਾਂਚ ਕੀਤਾ ਸੀ।
ਰਿਜ਼ਰਵ ਬੈਂਕ ਦੀ ਇਸ ਡਿਜੀਟਲ ਕਰੰਸੀ ਦਾ ਨਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਰੱਖਿਆ ਗਿਆ ਹੈ। 1 ਦਸੰਬਰ ਤੋਂ ਇਸ ਦਾ ਰੋਲਆਊਟ ਦੇਸ਼ ਦੇ ਚੁਣੇ ਹੋਏ ਸਥਾਨਾਂ ‘ਤੇ ਕੀਤਾ ਜਾਵੇਗਾ, ਜਿਸ ‘ਚ ਗਾਹਕ ਤੋਂ ਲੈ ਕੇ ਵਪਾਰੀ ਤੱਕ ਸਭ ਕੁਝ ਸ਼ਾਮਲ ਹੋਵੇਗਾ।
ਈ-ਰੁਪਈ (e₹-R) ਇੱਕ ਡਿਜੀਟਲ ਟੋਕਨ ਵਜੋਂ ਕੰਮ ਕਰੇਗਾ। ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕਰੰਸੀ ਨੋਟਾਂ ਦਾ ਡਿਜੀਟਲ ਰੂਪ ਹੈ। ਇਹ ਕਰੰਸੀ ਨੋਟਾਂ ਵਾਂਗ ਪੂਰੀ ਤਰ੍ਹਾਂ ਜਾਇਜ਼ ਅਤੇ ਵੈਧ ਹੈ। ਇਸਦੀ ਵਰਤੋਂ ਲੈਣ-ਦੇਣ ਲਈ ਕੀਤੀ ਜਾ ਸਕਦੀ ਹੈ।
e₹-R ਬੈਂਕਾਂ ਰਾਹੀਂ ਵੰਡਿਆ ਜਾਵੇਗਾ। ਵਿਅਕਤੀ-ਤੋਂ-ਵਿਅਕਤੀ ਜਾਂ ਵਿਅਕਤੀ-ਤੋਂ-ਵਪਾਰੀ ਲੈਣ-ਦੇਣ ਡਿਜੀਟਲ ਵਾਲਿਟ ਰਾਹੀਂ ਕੀਤੇ ਜਾ ਸਕਦੇ ਹਨ। ਰਿਜ਼ਰਵ ਬੈਂਕ ਦੇ ਅਨੁਸਾਰ, ਉਪਭੋਗਤਾ ਮੋਬਾਈਲ ਫੋਨਾਂ ਜਾਂ ਡਿਵਾਈਸਾਂ ਵਿੱਚ ਸਟੋਰ ਕੀਤੇ ਬੈਂਕਾਂ ਦੇ ਡਿਜੀਟਲ ਵਾਲੇਟ ਤੋਂ ਡਿਜੀਟਲ ਰੁਪਿਆ ਰਾਹੀਂ ਲੈਣ-ਦੇਣ ਕਰ ਸਕਣਗੇ। ਜੇਕਰ ਤੁਸੀਂ ਕਿਸੇ ਦੁਕਾਨਦਾਰ ਨੂੰ ਡਿਜੀਟਲ ਰੂਪ ਵਿੱਚ ਭੁਗਤਾਨ ਕਰਨਾ ਹੈ, ਤਾਂ ਇਹ ਵਪਾਰੀ ਦੇ ਨਾਲ ਪ੍ਰਦਰਸ਼ਿਤ QR ਕੋਡਾਂ ਦੁਆਰਾ ਕੀਤਾ ਜਾ ਸਕਦਾ ਹੈ।
ਇਸ ਪਾਇਲਟ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ 8 ਬੈਂਕਾਂ ਦੀ ਪਛਾਣ ਕੀਤੀ ਗਈ ਹੈ। ਪਰ ਪਹਿਲਾ ਪੜਾਅ ਦੇਸ਼ ਦੇ ਚਾਰ ਸ਼ਹਿਰਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਆਈਸੀਆਈਸੀਆਈ ਬੈਂਕ, ਯੈੱਸ ਬੈਂਕ ਅਤੇ ਆਈਡੀਐਫਸੀ ਫਸਟ ਬੈਂਕ ਰਾਹੀਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਇਸ ਪਾਇਲਟ ਪ੍ਰੋਜੈਕਟ ਵਿੱਚ ਸ਼ਾਮਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੀ ਕੀਮਤ ਕਾਗਜ਼ੀ ਨੋਟਾਂ ਦੇ ਬਰਾਬਰ ਹੋਵੇਗੀ। ਤੁਸੀਂ ਚਾਹੋ ਤਾਂ ਕਾਗਜ਼ ਦੇ ਨੋਟ ਵੀ ਦੇ ਕੇ ਪ੍ਰਾਪਤ ਕਰ ਸਕਦੇ ਹੋ। ਰਿਜ਼ਰਵ ਬੈਂਕ ਨੇ ਡਿਜੀਟਲ ਮੁਦਰਾ ਨੂੰ ਦੋ ਸ਼੍ਰੇਣੀਆਂ, ਸੀਬੀਡੀਸੀ-ਡਬਲਯੂ ਅਤੇ ਸੀਬੀਡੀਸੀ-ਆਰ ਵਿੱਚ ਵੰਡਿਆ ਹੈ। CBDC-W ਦਾ ਅਰਥ ਹੈ ਥੋਕ ਮੁਦਰਾ ਅਤੇ CBDC-R ਦਾ ਅਰਥ ਰਿਟੇਲ ਮੁਦਰਾ ਹੈ। ਰਿਜ਼ਰਵ ਬੈਂਕ ਦੇ ਇਸ ਕਦਮ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਡਿਜੀਟਲ ਰੂਪ ‘ਚ ਵਿਕਸਿਤ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।