ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਕਿਹਾ ਹੈ ਕਿ ਬਲਾਸਟ ਵਿਚ ਆਰਡੀਐਕਸ ਦਾ ਇਸਤੇਮਾਲ ਹੋਇਆ ਸੀ। ਪੁਲਿਸ ਮੁਤਾਬਕ ਕੋਰਟ ਕੰਪਲੈਕਸ ਵਿਚ ਜੋ ਧਮਾਕਾ ਹੋਇਆ, ਉਸ ਵਿਚ ਦੋਸ਼ੀ ਨੇ ਲਗਭਗ 2 ਕਿਲੋ RDX ਦਾ ਇਸਤੇਮਾਲ ਕੀਤਾ ਸੀ।
ਪੁਲਿਸ ਨੇ ਕਿਹਾ ਕਿ ਧਮਾਕਾ ਹੋਣ ਨਾਲ ਪਾਣੀ ਦੀ ਪਾਈਪ ਲਾਈਨ ਫਟ ਗਈ ਸੀ। ਇਸ ਕਾਰਨ ਭਾਰੀ ਮਾਤਾਰ ਵਿਚ ਵਿਸਫੋਟਕ ਪਦਾਰਥ ਵਹਿ ਗਿਆ। ਦੱਸ ਦੇਈਏ ਕਿ ਜਿਸ ਦਿਨ ਧਮਾਕਾ ਹੋਇਆ ਉਸ ਦਿਨ ਕੋਰਟ ਵਿਚ ਹੜਤਾਲ ਚੱਲ ਰਹੀ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਪੁਲਿਸ ਮੁਤਾਬਕ ਧਮਾਕੇ ਵਿਚ ਸ਼ਾਮਲ ਮੁਅੱਤਲ ਹੈੱਡ ਕਾਂਸਟੇਬਲ ਗਗਨਦੀਪ ਦੇ ਘਰ ਦੇਰ ਰਾਤ ਐੱਨ. ਆਈ. ਏ. ਦੀ ਟੀਮ ਅਤੇ ਪੰਜਾਬ ਪੁਲਿਸ ਨੇ ਖੰਨਾ ਦੇ ਘਰ ‘ਤੇ ਛਾਪਾ ਮਾਰਿਆ। ਪੁਲਿਸ ਨੇ ਲੈਬ ਟਾਪ ਅਤੇ ਮੋਬਾਈਲ ਫੋਨ ਜਾਂਚ ਲਈ ਲੈ ਲਿਆ ਹੈ।
ਗਗਨਦੀਪ ਪੰਜਾਬ ਪੁਲਿਸ ਦਾ ਮੁਅੱਤਲ ਹੈੱਡ ਕਾਂਸਟੇਬਲ ਸੀ। ਉਹ ਪੰਜਾਬ ਦੇ ਖੰਨਾ ਦਾ ਰਹਿਣ ਵਾਲਾ ਸੀ ਅਤੇ ਦੋ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਇਆ ਸੀ। ਦਰਅਸਲ ਲੁਧਿਆਣਾ ਕੋਰਟ ਵਿਚ ਵੀਰਵਾਰ ਨੂੰ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ 1 ਦੀ ਮੌਤ ਹੋਈ ਸੀ, 5 ਲੋਕ ਜ਼ਖਮੀ ਹੋਏ ਸਨ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਮਹਣੇ ਆਇਆ ਸੀ ਕਿ ਮ੍ਰਿਤਕ ਨੇ ਹੀ ਬੰਬ ਲਗਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਦੇ ਅੱਤਵਾਦੀ ਰਿੰਦਾ ਸੰਧੂ ਦੀ ਸਾਜ਼ਿਸ਼ ਸੀ, ਜੋ ਉਸ ਨੇ ਖੰਨਾ ਪੁਲਿਸ ਦੇ ਡਰੱਗ ਮਾਮਲੇ ਵਿੱਚ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਰਾਹੀਂ ਕਰਵਾਇਆ ਸੀ। ਦੋ ਸਾਲਾਂ ਦੌਰਾਨ ਗਗਨਦੀਪ ਰਿੰਦਾ ਦੇ ਸੰਪਰਕ ਵਿੱਚ ਆਇਆ ਸੀ। ਉਸ ਦੇ ਕਹਿਣ ‘ਤੇ 4 ਮਹੀਨੇ ਪਹਿਲਾਂ ਜ਼ਮਾਨਤ ‘ਤੇ ਬਾਹਰ ਆਇਆ ਸੀ ਅਤੇ ਬੰਬ ਫਿੱਟ ਕਰਨ ਲਈ ਅਦਾਲਤ ਪਹੁੰਚਿਆ ਸੀ। ਧਮਾਕੇ ਵਾਲੀ ਥਾਂ ‘ਤੇ ਮਿਲੇ ਅੱਧੇ ਸੜੇ ਹੋਏ ਇੰਟਰਨੈੱਟ ਡੌਂਗਲ ਦੇ ਸਿਮ ਨੂੰ ਟ੍ਰੈਕ ਕਰਨ ਤੋਂ ਪਤਾ ਲੱਗਾ ਹੈ ਕਿ ਇਸ ਡੋਂਗਲ ਤੋਂ ਅਦਾਲਤ ਵਿੱਚ 13 ਇੰਟਰਨੈੱਟ ਕਾਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ‘ਚੋਂ 4 ਬੰਬ ਐਕਟੀਵੇਟ ਕਰਨ ਲਈ ਸਨ। ਇਸ ਦੌਰਾਨ ਇਕ ਧਮਾਕਾ ਹੋਇਆ ਅਤੇ ਬਰਖਾਸਤ ਕਾਂਸਟੇਬਲ ਗਗਨਦੀਪ ਦੀ ਮੌਤ ਹੋ ਗਈ।