ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ ‘ਚ ਰਿਸ਼ਤੇ ਇੱਕ ਵਾਰ ਫਿਰ ਸ਼ਰਮਸਾਰ ਹੋ ਗਏ। ਇਥੇ ਰਾਂਝੀ ਇਲਾਕੇ ‘ਚ ਰਹਿਣ ਵਾਲੇ ਦੋ ਸਕੇ ਭਰਾਵਾਂ ਨੇ ਪਹਿਲਾਂ ਆਪਣੀ ਚਚੇਰੀ ਭੈਣ ਨਾਲ ਜਬਰ-ਜ਼ਨਾਹ ਕੀਤਾ ਅਤੇ ਜਦੋਂ ਉਸ ਨੇ ਮੂੰਹ ਖੋਲ੍ਹਿਆ ਤਾਂ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਨ੍ਹਾਂ ਭਰਾਵਾਂ ਦੀ ਜੋੜੀ ਦਾ ਜ਼ੁਲਮ ਇੱਥੇ ਹੀ ਨਹੀਂ ਰੁਕਿਆ। ਉਨ੍ਹਾਂ ਨੇ ਇਸ ਦਾ ਵਿਰੋਧ ਕਰਨ ਵਾਲੀ ਦਾਦੀ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਦੂਜੇ ਪਾਸੇ ਜਬਲਪੁਰ ਜ਼ਿਲ੍ਹੇ ਦੇ ਏਐਸਪੀ ਪ੍ਰਦੀਪ ਕੁਮਾਰ ਸ਼ੈਂਡੇ ਨੇ ਦੱਸਿਆ ਕਿ ਮੁੰਬਈ ਵਿੱਚ ਰਹਿਣ ਵਾਲੀ 16 ਸਾਲਾ ਨਾਬਾਲਿਗਾ ਆਪਣੇ ਚਾਚੇ ਦੇ ਪੁੱਤਰ ਤੇ ਦਾਦੀ ਨਾਲ 11 ਅਗਸਤ ਨੂੰ ਰਖੜੀ ਦਾ ਤਿਉਹਾਰ ਮਨਾਉਣ ਜਬਲਪੁਰ ਆਈ ਸੀ, ਉਸ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਜਿਨ੍ਹਾਂ ਭਰਾਵਾਂ ਦੇ ਗੁੱਟ ‘ਤੇ ਰਖੜੀ ਬੰਨ੍ਹ ਰਹੀ ਹੈ, ਉਹੀ ਉਸ ਨਾਲ ਦਰਿੰਦਗੀ ਕਰਨਗੇ। ਦੋਵੇਂ ਚਾਚੇ ਦੇ ਮੁੰਡਿਆਂ ਨੇ ਮਿਲ ਕੇ ਰੋਜ਼ ਇੱਕ ਹਫਤੇ ਤੱਕ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਜਦੋਂ ਉਸ ਦੀ ਤਬੀਅਤ ਖਰਾਬ ਹੋਣ ਲੱਗੀ ਤਾਂ ਦਰਿੰਦਿਆਂ ਨੇ ਦਾਦੀ ਨਾਲ ਲਿਆ ਕੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਕਟੋਰੀਆ ਵਿੱਚ ਭਰਤੀ ਕਰਵਾ ਦਿੱਤਾ।
ਇਹ ਵੀ ਪੜ੍ਹੋ : ਪਤਨੀ ਦੀ ਮੌਤ ਬਾਅਦ ਵੀ ਦੂਰ ਨਹੀਂ ਰਹਿ ਸਕਿਆ ਟੀਚਰ, ਘਰ ‘ਚ ਹੀ ਦਫਨਾ ਦਿੱਤੀ ਲਾਸ਼
ਇਥੋਂ ਨਾਬਾਲਿਗਾ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੈਡੀਕਲ ਹਸਪਤਾਲ ਵਿੱਚ 20 ਅਗਸਤ ਨੂੰ ਨਾਬਾਲਿਗਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੇ ਹੋਏ ਮੁਕੱਦਮਾ ਦਾਇਰ ਕਰ ਲਿਆ ਸੀ। ਨਾਬਾਲਿਗਾ ਨੇ ਆਪਣੇ ਪਿਤਾ ਨੂੰ ਇਸ ਦੀ ਫੋਨ ‘ਤੇ ਜਾਣਕਾਰੀ ਦਿੱਤੀ ਹੋਈ ਸੀ, ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੁੰਬਈ ਤੋਂ ਜਬਲਪੁਰ ਆ ਗਏ ਪਰ ਉਦੋਂ ਤੱਕ ਨਾਬਾਲਿਗਾ ਦਮ ਤੋੜ ਚੁੱਕੀ ਸੀ। ਦਰਿੰਦਿਆਂ ਨੇ ਇਹ ਪੂਰਾ ਰਾਜ਼ ਲੁਕਾਉਣ ਲਈ ਨਾਬਿਲਗਾ ਨੂੰ ਕਫਨ ਦਫਨ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਮਾਮਲੇ ‘ਚ ਪਿਤਾ ਦੀ ਰਿਪੋਰਟ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਘਾਨਾ ਦੇ ਮੁਕਤੀਧਾਮ ਖਮਾਰੀਆ ‘ਚ ਦੱਬੀ ਨਾਬਾਲਗ ਦੀ ਲਾਸ਼ ਨੂੰ ਕਬਜੇ ‘ਚ ਲੈ ਲਿਆ। ਮ੍ਰਿਤਕਾ ਦੀ ਲਾਸ਼ ਨੂੰ ਕਬਰ ਵਿੱਚੋਂ ਨਿਕਲਾ ਕੇ ਪੋਸਟਮਾਰਟਮ ਲਈ ਭੇਜਿਆ ਹੈ। ਇਸ ਤੋਂ ਪਹਿਲਾਂ ਇਸ ਨੂੰ ਆਮ ਮੌਤ ਮੰਨ ਕੇ ਪੋਸਟਮਾਰਟਮ ਕਰਵਾਇਆ ਗਿਆ ਸੀ। ਮ੍ਰਿਤਕਾ ਦੇ ਪਿਤਾ ਦੀ ਰਿਪੋਰਟ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜਾ ਫਰਾਰ ਹੈ। ਪੁਲਿਸ ਜਾਂਚ ਵਿੱਚ ਮ੍ਰਿਤਕਾ ਦੀ ਦਾਦੀ ਨੇ ਵੀ ਆਪਣੇ ਨਾਲ ਰੇਪ ਹੋਣ ਦਾ ਬਿਆਨ ਦਿੱਤਾ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਆਪਣੀ ਪੜਤਾਲ ਅੱਗੇ ਵਧਾ ਰਹੀ ਹੈ।