ਦੇਸ਼ ਵਿਚ 5G ਦੇ ਸਪੈਕਟਰਮ ਦੀ ਨੀਲਾਮੀ ਵਿਚ ਸੋਮਵਾਰ ਨੂੰ ਰਿਲਾਇੰਸ ਜੀਓ ਸਭ ਤੋਂ ਵੱਡੀ ਬੋਲੀਦਾਤਾ ਵਜੋਂ ਉਭਰੀ ਹੈ। ਕੰਪਨੀ ਨੇ 88,078 ਕਰੋੜ ਰੁਪਏ ਦੀ ਬੋਲੀ ਦੇ ਨਾਲ ਨੀਲਾਮੀ ਵਿਚ ਵਿਕੇ ਕੁੱਲ ਸਪੈਕਟਰਮ ਵਿਚੋਂ ਲਗਭਗ ਅੱਧਾ ਹਿੱਸਾ ਹਾਸਲ ਕੀਤਾ ਹੈ।
ਦੂਰ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਮੁਤਾਬਕ ਅਡਵਾਨੀ ਸਮੂਹ ਨੇ 212 ਕਰੋੜ ਰੁਪਏ ਵਿਚ 400 ਮੈਗਾਹਾਰਟਜ਼ ਸਪੈਕਟਰਮ ਖਰੀਦਿਆ ਹੈ। ਅਡਾਨੀ ਸਮੂਹ ਨੇ 26 ਮੈਗਾਹਾਟਜ ਬੈਂਡ ਵਿਚ ਸਪੈਕਟਰਮ ਖਰੀਦਿਆ ਹੈ। ਇਹ ਜਨਤਕ ਨੈਟਵਰਕ ਨਹੀਂ ਹੈ ਜਦੋਂ ਕਿ ਜੀਓ ਨੇ 700 ਮੈਗਾਹਰਟਜ਼ ਬੈਂਡ ਸਮੇਤ ਵੱਖ-ਵੱਖ ਬੈਂਡਾਂ ‘ਚ ਸਪੈਕਟਰਮ ਖਰੀਦਿਆ ਹੈ, ਜਿਸ ਨੂੰ ਚੰਗਾ ਮੰਨਿਆ ਜਾਂਦਾ ਹੈ। ਇਹ 6-10 ਕਿਲੋਮੀਟਰ ‘ਸਿਗਨਲ’ ਰੇਂਜ ਪ੍ਰਦਾਨ ਕਰ ਸਕਦਾ ਹੈ ਅਤੇ ਦੇਸ਼ ਦੇ ਸਾਰੇ 22 ਸਰਕਲਾਂ ਵਿੱਚ ਪੰਜਵੀਂ ਪੀੜ੍ਹੀ ਲਈ ਇੱਕ ਚੰਗਾ ਅਧਾਰ ਬਣਾਉਂਦਾ ਹੈ।
ਜੇਕਰ 700 MHz ਬੈਂਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਿਰਫ਼ ਇੱਕ ਟਾਵਰ ਕਾਫ਼ੀ ਖੇਤਰ ਨੂੰ ਕਵਰ ਕਰ ਸਕਦਾ ਹੈ। ਦੂਰਸੰਚਾਰ ਦਿੱਗਜ ਸੁਨੀਲ ਮਿੱਤਲ ਦੀ ਭਾਰਤੀ ਏਅਰਟੈੱਲ ਨੇ 43,084 ਕਰੋੜ ਰੁਪਏ ਵਿੱਚ 19,867 ਮੈਗਾਹਰਟਜ਼ ਸਪੈਕਟਰਮ ਖਰੀਦਿਆ ਹੈ। ਵੋਡਾਫੋਨ ਆਈਡੀਆ ਨੇ 18,784 ਕਰੋੜ ਰੁਪਏ ਦਾ ਸਪੈਕਟ੍ਰਮ ਖਰੀਦਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਕੁੱਲ ਮਿਲਾ ਕੇ 1,50,173 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਹਨ। ਸਰਕਾਰ 72,098 ਮੈਗਾਹਰਟਜ਼ ਵਿੱਚੋਂ 10 ਬੈਂਡਾਂ ਵਿੱਚ ਪੇਸ਼ ਕੀਤੇ ਗਏ ਸਪੈਕਟਰਮ ਦਾ 51,236 ਮੈਗਾਹਰਟਜ਼ ਜਾਂ 71 ਫੀਸਦੀ ਵੇਚਣ ਵਿੱਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲੇ ਸਾਲ ਵਿੱਚ ਸਪੈਕਟ੍ਰਮ ਦੇ ਰੂਪ ਵਿੱਚ 13,365 ਕਰੋੜ ਰੁਪਏ ਮਿਲਣਗੇ। ਮੰਤਰੀ ਨੇ ਕਿਹਾ ਕਿ ਅਕਤੂਬਰ ਤੱਕ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।