ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਯੂਕਰੇਨ ਵਿਚ ਪੜ੍ਹਨ ਵਾਲੇ ਇੰਡੀਅਨ ਮੈਡੀਕਲ ਸਟੂਡੈਂਟਸ ਦੀ ਪੜ੍ਹਾਈ ਵਿਚਾਲੇ ਹੀ ਲਟਕ ਗਈ ਸੀ। ਹੁਣ ਨੈਸ਼ਨਲ ਮੈਡੀਕਲ ਕਮਿਸ਼ਨ ਮਤਲਬ NMC ਨੇ ਯੂਕਰੇਨ ਤੋਂ ਪੜ੍ਹਾਈ ਵਿਚ ਹੀ ਛੱਡ ਕੇ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ ਇਕ ਐੱਨਓਸੀ ਜਾਰੀ ਕੀਤੀ। ਇਸ ਮੁਤਾਬਕ ਵਿਦਿਆਰਥੀ ਹੁਣ ਦੇਸ਼-ਦੁਨੀਆ ਦੇ ਕਿਸੇ ਵੀ ਮੈਡੀਕਲ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ। ਹਾਲਾਂਕਿ NMC ਨੇ ਕਿਹਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਕ੍ਰੀਨਿੰਗ ਟੈਸਟ ਰੈਗੂਲੇਸ਼ਨ 2002 ਦੇ ਦੂਜੇ ਮਾਪਦੰਡ ਪੂਰੇ ਕਰਨਗੇ ਹੋਣਗੇ।
ਦਰਅਸਲ ਸਭ ਤੋਂ ਖਤਰਨਾਕ ਵਾਰ ਜ਼ੋਨ ਵਿਚ ਬਣੀ ਯੂਕਰੇਨ ਦੀਆਂ ਕੁਝ ਮੈਡੀਕਲ ਯੂਨੀਵਰਸਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਮੋਬਿਲਿਟੀ ਜਾਂ ਟ੍ਰਾਂਸਫਰ ਪ੍ਰੋਗਰਾਮ ਲੈਣ ਲਈ ਕਿਹਾ ਸੀ। ਇਸ ਦੇ ਬਾਅਦ NMC ਨੇ ਵਿਦੇਸ਼ ਮੰਤਰਾਲੇ ਦੀ ਸਲਾਹ ‘ਤੇ ਇਹ ਫੈਸਲਾ ਲਿਆ। ਕਮਿਸ਼ਨ ਨੇ ਇਸ ਨੂੰ ਟੈਂਪ੍ਰੇਰੀ ਰਿਲੋਕੇਸ਼ਨ ਕਿਹਾ ਮਤਲਬ ਵਿਦਿਆਰਥੀਆਂ ਨੂੰ ਡਿਗਰੀ ਯੂਕਰੇਨ ਦੀ ਉਹੀ ਯੂਨੀਵਰਸਿਟੀ ਜਾਰੀ ਕਰੇਗੀ, ਜਿਸ ਦੇ ਉਹ ਵਿਦਿਆਰਥੀ ਹਨ।
ਯੂਕਰੇਨ ਤੋਂ ਪਰਤੇ ਜ਼ਿਆਦਾਤਰ ਵਿਦਿਆਰਥੀ ਨੇ ਅਸਥਾਈ ਤੌਰ ‘ਤੇ ਦੇਸ਼ ਦੇ ਹੀ ਪ੍ਰਾਈਵੇਟ ਮੈਡੀਕਲ ਕਾਲਜ ਵਿਚ ਸੀਟਾਂ ਦਿੱਤੇ ਜਾਣ ਦੀ ਮੰਗ ਕੀਤੀ ਸੀ। ਹਾਲਾਂਕਿ ਹੁਣ ਤੱਕ NMC ਜਾਂ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਇਸ ਮੰਗ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਐੱਨਐੱਮਸੀ ਨੇ ਇਸ ਤੋਂ ਪਹਿਲਾਂ ਦੇ ਇਕ ਨਿਯਮ ਵਿਚ ਕਿਹਾ ਸੀ ਕਿ ਕੋਰਸ ਦੌਰਾਨ ਪੂਰੇ ਸਿਲੇਬਸ ਦੀ ਟ੍ਰੇਨਿੰਗ, ਇੰਟਰਨਸ਼ਿਪ ਜਾਂ ਕਲਰਕਸ਼ਿਪ ਇਕ ਹੀ ਵਿਦੇਸ਼ੀ ਮੈਡੀਕਲ ਇੰਸਟੀਚਿਊਟ ਤੋਂ ਪੂਰੀ ਕੀਤੀ ਜਾਵੇਗੀ। ਮਤਲਬ ਟ੍ਰੇਨਿੰਗ ਜਾਂ ਇੰਟਰਨਸ਼ਿਪ ਦਾ ਕੋਈ ਵੀ ਹਿੱਸਾ ਕਿਸੇ ਦੂਜੇ ਕਾਲਜ ਜਾਂ ਯੂਨੀਵਰਸਿਟੀ ਤੋਂ ਨਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਭਾਰਤ ਵਿਚ ਅੱਜ ਵੀ MBBS ਦੀ ਡਿਗਰੀ ਚੰਗੇ ਰੋਜ਼ਗਾਰ ਦੀ ਗਾਰੰਟੀ ਹੈ। ਦੇਸ਼ ਵਿਚ ਫਿਲਹਾਲ ਐੱਮਬੀਬੀਐੱਸ ਦੀਆਂ ਲਗਭਗ 88,000 ਸੀਟਾਂ ਹੀ ਹਨ ਪਰ 2021 ਵਿਚ ਮੈਡੀਕਲ ਪ੍ਰਵੇਸ਼ ਪ੍ਰੀਖਿਆ, NEET ਵਿਚ 8 ਲੱਖ ਤੋਂ ਵਧ ਉਮੀਦਵਾਰ ਬੈਠੇ ਸਨ। ਯਾਨੀ ਲਗਭਗ 7 ਲੱਖ ਤੋਂ ਵਧ ਉਮੀਦਵਾਰਾਂ ਦਾ ਡਾਕਟਰ ਬਣਨ ਦਾ ਸੁਪਨਾ ਹਰ ਸਾਲ ਅਧੂਰਾ ਰਹਿ ਜਾਂਦਾ ਹੈ। ਇਸੇ ਕਾਰਨ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਹਰ ਸਾਲ ਹਜ਼ਾਰਾਂ ਗਿਣਤੀ ਵਿਚ ਭਾਰਤੀ ਨੌਜਵਾਨ ਯੂਕਰੇਨ ਤੇ ਹੋਰਨਾਂ ਦੇਸ਼ਾਂ ਦਾ ਰੁਖ਼ ਕਰ ਲੈਂਦੇ ਹਨ।