ਚੰਡੀਗੜ੍ਹ/ਜਲੰਧਰ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਵਲੋਂ ਲਗਾਏ ਕਾਰਜਕਾਰੀ ਡੀ.ਜੀ.ਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਹਟਾਉਣ ਅਤੇ ਦੂਜਾ ਕਾਰਜਕਾਰੀ ਡੀ.ਜੀ.ਪੀ ਲਗਾਉਣ ਨਾਲ ਕਾਂਗਰਸ ਦਾ ਦਲਿਤ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਜਦੋਂ ਤੋਂ ਪੰਜਾਬ ਦਾ ਡੀਜੀਪੀ ਦਲਿਤ ਸਿੱਖ ਲੱਗਾ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਸੰਵਿਧਾਨਿਕ ਪੋਸਟਾਂ ‘ਤੇ ਬੈਠੇ ਦਲਿਤਾਂ ਦਾ ਵਿਰੋਧ ਕਰਨਾ ਉਸਦੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜਦੋਂਕਿ ਨਵਜੋਤ ਸਿੱਧੂ ਵਲੋ ਕਾਂਗਰਸ ਦੀ ਹਾਈਪਾਵਰ ਕਮੇਟੀ ਵਲੋ ਜਗਦੀਸ਼ ਟਾਈਟਲਰ ਦੀ ਨਿਯੁਕਤੀ ਕਰਨ ‘ਤੇ ਉਸ ਵਲੋ ਕੁਝ ਵੀ ਨਾ ਬੋਲਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਕਾਂਗਰਸ ਦੀ ਦਲਿਤ ਸਿੱਖ ਵਿਰੋਧੀ ਨੀਤੀ ਦਾ ਪ੍ਰਗਟਾਵਾ ਪਹਿਲੇ ਪੰਜਾਬ ਦੇ ਗਵਰਨਰ ਚੰਦੂ ਲਾਲ ਵਲੋਂ ਪੰਜਾਬੀਆ ਨੂੰ ਜਰਾਇਮ ਪੇਸ਼ਾ ਕੌਮ ਦੱਸਣਾ, ਪੰਜਾਬੀ ਬੋਲਦੇ ਇਲਾਕੇ ਅੱਜ ਤੱਕ ਵੀ ਵਾਪਸ ਨਾ ਦੇਵੇ, ਰਾਜਧਾਨੀ ਦਾ ਲਟਕਦਾ ਮਾਮਲਾ, ਦਰਿਆਈ ਪਾਣੀਆਂ ਦੀ ਆਸਾਵੀ ਵੰਡ, 1984 ਦਾ ਬਲਿਊ ਸਟਾਰ ਆਪ੍ਰੇਸ਼ਨ, ਬਲੈਕ ਥੰਡਰ ਆਦਿ ਪੰਜਾਬ ਵਿਚ ਕਾਂਗਰਸ ਦੀਆਂ ਸਿੱਖ ਵਿਰੋਧੀ ਘਟਨਾਵਾਂ ਹਨ। ਜਦੋਂਕਿ ਦਲਿਤ ਡੀਜੀਪੀ ਆਜ਼ਾਦੀ ਦੇ 49 ਸਾਲਾਂ ਬਾਅਦ 1996 ਵਿਚ ਬਸਪਾ ਦੀ ਤਾਕਤ ਹੇਠ ਸੂਬੇ ਸਿੰਘ ਨੂੰ ਲਗਾਇਆ ਗਿਆ ਸੀ ਤੇ ਹੁਣ ਦੂਜਾ ਕਾਰਜਕਾਰੀ ਡੀਜੀਪੀ 2021 ਵਿਚ 74 ਸਾਲਾ ਬਾਅਦ ਲਗਾਇਆ। ਬਸਪਾ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਕਰਦਿਆਂ ਕਿਹਾ ਹੈ ਕਿ ਡੀਜੀਪੀ ਨੂੰ ਹਟਾਉਣਾ ਸਿੱਧ ਕਰਦਾ ਹੈ ਕਿ ਮੁੱਖਮੰਤਰੀ ਹੁਕਮ ਦਾ ਗੁਲਾਮ ਹੈ ਤੇ ਦਲਿਤ ਸਮਾਜ ਨੂੰ ਗੁੰਮਰਾਹ ਕਰਨ ਲਈ ਠੁੱਸ ਚਿਹਰਾ ਕਾਂਗਰਸ ਨੇ ਮੁੱਖਮੰਤਰੀ ਬਣਾਇਆ ਹੈ।