ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਉਤੇ ਹਨ। ਅੱਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਨੁਮਾਇੰਦਿਆਂ ਨੇ ਨਾਲ ਉਨ੍ਹਾਂ ਦੀ ਮੁਲਾਕਾਤ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ‘ਆਪ’ ਦੀ ਸ਼ਾਨਦਾਰ ਜਿੱਤ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਤੇ ਨਾਲ ਹੀ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਚਰਚਾ ਵੀ ਕੀਤੀ। ਭਗਵੰਤ ਮਾਨ ਕੇਜਰੀਵਾਲ ਸਮੇਤ ਸਾਬਰਮਤੀ ਆਸ਼ਰਮ ਵੀ ਗਏ, ਜਿੱਥੇ ਉਨ੍ਹਾਂ ਨੇ ਚਰਖਾ ਚਲਾਇਆ।
ਅਰਵਿੰਦ ਕੇਜਰੀਵਾਲ ਤੋਂ ਬਾਅਦ CM ਮਾਨ ‘ਆਪ’ ਪਾਰਟੀ ਦਾ ਮੁੱਖ ਚਿਹਰਾ ਬਣ ਕੇ ਉਭਰੇ ਹਨ। ਪੰਜਾਬ ਤੋਂ ਬਾਅਦ ‘ਆਪ’ ਵੱਲੋਂ ਹੁਣ ਗੁਜਰਾਤ ਚੋਣਾਂ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਇਸੇ ਲਈ ਮੁੱਖ ਮੰਤਰੀ ਮਾਨ ਕੇਜਰੀਵਾਲ ਨਾਲ ਉਥੇ ਰੋਡ ਸ਼ੋਅ ਕਰਨ ਲਈ ਪੁੱਜੇ ਹਨ। ਪਹਿਲਾਂ ਆਮ ਆਦਮੀ ਪਾਰਟੀ ਦਿੱਲੀ ਤਕ ਸੀਮਤ ਸੀ। ਦੂਜੇ ਸੂਬਿਆਂ ਵਿਚ ਉਹ ਕਦੇ ਬਹੁਮਤ ਹਾਸਲ ਨਹੀਂ ਕਰ ਸਕੀ ਸੀ। ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ, ਜਿਥੇ ਆਪ ਦੀ ਸਰਕਾਰ ਬਣੀ। ਖਾਸ ਗੱਲ ਇਹ ਹੈ ਕਿ ਇਥੇ ਉਹ 117 ਵਿਚੋਂ 92 ਸੀਟਾਂ ਜਿੱਤ ਗਏ।
ਇਹੀ ਵਜ੍ਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਗੁਜਰਾਤ ਵਿਚ ਵੀ ਭਰੋਸਾ ਦੇ ਰਹੀ ਹੈ ਜਿਸ ਤਰ੍ਹਾਂ ਪੰਜਾਬ ਵਿਚ ਉਨ੍ਹਾਂ ‘ਤੇ ਲੋਕਾਂ ਨੇ ਭਰੋਸਾ ਕੀਤਾ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਵੀ ਕਰ ਸਕਦੇ ਹਨ। ਉਥੇ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਮੌਜੂਦਗੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਉਹ ਗੁਜਰਾਤ ਚੋਣ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: