ਫਰੀਦਕੋਟ ਸਥਿਤ ਬਾਬਾ ਫਰੀਦ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਸਿਹਤ ਮੰਤਰੀ ਦੇ ਕਥਿਤ ਦੁਰ ਵਿਵਹਾਰ ਨਾਲ ਡਾਕਟਰਾਂ ਵਿਚ ਵੀ ਭਾਰੀ ਰੋਸ ਹੈ।
ਮਾਮਲਾ ਸਾਹਮਣੇ ਆਉਣ ਦੇ ਬਾਅਦ ਸ਼ੁੱਕਰਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕੇਡੀ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਦੇ ਬਾਅਦ ਹੁਣ ਐਨਾਟਮੀ ਵਿਭਾਗ ਦੇ ਪ੍ਰੋਫੈਸਰ ਤੇ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜੇਐੱਸ ਕੁਲਾਰ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਇਹੀ ਨਹੀਂ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਸੀਨੀਅਰ ਸਰਕਾਰੀ ਡਾਕਟਰ ਵੀ ਅਸਤੀਫਾ ਦੇਣ ਦੀ ਤਿਆਰੀ ਵਿਚ ਹਨ। ਇਸ ਮਾਮਲੇ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਸਖਤ ਇਤਰਾਜ਼ ਦਰਜ ਕੀਤਾ ਹੈ। ਡਾਕਟਰ ਕਮਿਊਨਿਟੀ ਸਿਹਤ ਮੰਤਰੀ ਦੇ ਖਿਲਾਫ ਸੰਘਰਸ਼ ਦੀ ਰੂਪਰੇਖਾ ਤਿਆਰ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸ ਦੇਈਏ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਹਸਪਤਾਲ ਦੇ ਨਿਰੀਖਣ ਦੌਰਾਨ ਉਹ ਇਕ ਵਾਰਡ ਵਿਚ ਆਪਣੀ ਟੀਮ ਨਾਲ ਪਹੁੰਚੇ ਜਿਥੇ ਇਕ ਬੈੱਡ ‘ਤੇ ਫਟਿਆ ਪੁਰਾਣਾ ਗੱਦਾ ਵਿਛਿਆ ਹੋਇਆ ਸੀ। ਮੰਤਰੀ ਵੱਲੋਂ ਵਾਈਸ ਚਾਂਸਲ ਤੋਂ ਉਸ ਗੱਦੇ ‘ਤੇ ਲੇਟਣ ਨੂੰ ਕਿਹਾ ਗਿਆ ਹੈ ਜਿਸ ਦੇ ਬਾਅਦ ਨਾ ਚਾਹੁੰਦੇ ਹੋਏ ਵਾਈਸ ਚਾਂਸਲ ਡਾ. ਰਾਜ ਬਹਾਦੁਰ ਗੱਦੇ ‘ਤੇ ਲੇਟ ਕੇ ਕੁਝ ਦੇਰ ਵਿਚ ਹੀ ਉਠ ਗਏ।