ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਦੌਰਾਨ ਇਕ ਰਿਟਾਇਰਡ ਪਟਵਾਰੀ ਹਰਬੰਸ ਸਿੰਘ ਨੂੰ 13,000 ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।
ਇਸ ਗੱਲ ਦਾ ਖੁਲਾਸਾ ਕਰਦੇ ਹੋਏ ਅੱਜ ਇਥੇ ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਹਰਬੰਸ ਸਿੰਘ ਨੂੰ ਲਹਿਰਾਗਾਗਾ ਦੇ ਰਾਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੇ ਸੰਪਰਕ ਕੀਤਾ ਤੇ ਦੋਸ਼ ਲਗਾਇਆ ਕਿ ਉਕਤ ਪਟਵਾਰੀ ਨੇ ਆਪਣੇ ਪਰਿਵਾਰ ਦੇ ਪਲਾਟ ਦੇ ਇੰਤਕਾਲ ਦੇ ਰਜਿਸਟ੍ਰੇਸ਼ਨ ਲਈ 13000 ਰੁਪਏ ਲਏ ਹਨ।
ਵਿਜੀਲੈਂਸ ਨੇ ਉਸ ਦੀ ਸ਼ਿਕਾਇਤ ਦੀ ਜਾਂਚ ਦੇ ਬਾਅਦ ਦੋਸ਼ੀ ਪਟਵਾਰੀ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉੁਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਅਪਰਾਧ ਸ਼ਾਖਾ, ਥਾਣਾ ਪਟਿਆਲਾ ਨੂੰ ਵਿਜੀਲੈਂਸ ਵਿਚ ਭ੍ਰਿਸ਼ਟਾਚਾਰ ਰੋਕੂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: