ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਸਤੀਫਾ ਦੇਣ ਲਈ ਕਹਿਣ ‘ਤੇ ਪਾਕਿਸਤਾਨੀ ਫੌਜ ਦੇ ਸੇਵਾਮੁਕਤ ਮੇਜਰ ਜਨਰਲ ਦੇ ਪੁੱਤਰ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਇੱਕ ਨਿਊਜ਼ ਚੈਨਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨੌਜਵਾਨਾਂ ਨੇ ਜਨਰਲ ਬਾਜਵਾ ਨੂੰ ਦਿੱਤੇ ਗਏ ‘ਐਕਸਟੈਨਸ਼ਨ’ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਇੱਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਤੋਂ ਅਸਤੀਫਾ ਮੰਗਿਆ ਸੀ।
ਇੱਕ ਫੌਜੀ ਅਦਾਲਤ ਨੇ ਮੇਜਰ ਜਨਰਲ (ਰਿਟਾਇਰ) ਜ਼ਫਰ ਮੇਹਦੀ ਅਸਕਰੀ ਦੇ ਪੁੱਤਰ ਹਸਨ ਅਸਕਰੀ ਨੂੰ ਪਾਕਿਸਤਾਨ ਦੇ ਫੌਜ ਮੁਖੀ ਦੇ ਸੇਵਾ ਵਿਸਥਾਰ ‘ਤੇ ਉਸ ਦੀ ਅਲੋਚਨਾ ਲਈ ਦੇਸ਼ਧ੍ਰੋਹ ਲਈ ਦੋਸ਼ੀ ਠਹਿਰਾਇਆ। ਅਸਕਰੀ ਇੱਕ ਕੰਪਿਊਟਰ ਇੰਜੀਨੀਅਰ ਹੈ ਅਤੇ ਉਸ ਨੇ ਕਥਿਤ ਤੌਰ ‘ਤੇ ਪਿਛਲੇ ਸਾਲ ਸਤੰਬਰ ਵਿੱਚ ਪੱਤਰ ਲਿਖਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਮਿਲਟਰੀ ਕੋਰਟ ਵੱਲੋਂ ਨਿਯੁਕਤ ਇੱਕ ਅਧਿਕਾਰੀ ਵੱਲੋਂ ਇਸ ਸਾਲ ਜੁਲਾਈ ਵਿੱਚ ਇੱਕ ਮੁਕੱਦਮੇ ਵਿੱਚ ਅਸਕਰੀ ਦੀ ਨੁਮਾਇੰਦਗੀ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਮੁਕੱਦਮੇ ਦੀ ਸੁਣਵਾਈ ਦੌਰਾਨ ਅਸਕਰੀ ਦੇ ਪਿਤਾ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸਾਹੀਵਾਲ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਆਪਣੇ ਪੁੱਤਰ ਨੂੰ ਮਿਲਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਜਨਵਰੀ ਵਿੱਚ ਚੁੱਕਿਆ ਸੀ। ਮੁਕੱਦਮੇ ਅਤੇ ਸਜ਼ਾ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ। ਹਾਲ ਹੀ ‘ਚ ਲਾਹੌਰ ਹਾਈ ਕੋਰਟ ਦੀ ਰਾਵਲਪਿੰਡੀ ਬੈਂਚ ਦੇ ਸਾਹਮਣੇ ਦਾਇਰ ਇਕ ਪਟੀਸ਼ਨ ਨਾਲ ਪੂਰਾ ਮਾਮਲਾ ਸਾਹਮਣੇ ਆਇਆ।
ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਨੂੰ ਦੇਣਾ ਪਵੇਗਾ ਗਰੀਬ ਬੱਚਿਆਂ ਨੂੰ ਦਾਖਲਾ, ਹਾਈਕੋਰਟ ਦੇ ਹੁਕਮ
ਆਪਣੀ ਪਟੀਸ਼ਨ ‘ਚ ਪਿਤਾ ਨੇ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੁਕੱਦਮੇ ਦੌਰਾਨ ਉਸ ਦੇ ਪੁੱਤਰ ਨੂੰ ਉਸ ਦੀ ਪਸੰਦ ਦਾ ਵਕੀਲ ਨਹੀਂ ਦਿੱਤਾ ਗਿਆ। ਉਸਨੇ ਅਧਿਕਾਰੀਆਂ ਨੂੰ ਉਸਦੇ ਪੁੱਤਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ। ਹਾਈ ਕੋਰਟ ਇਸ ਪਟੀਸ਼ਨ ‘ਤੇ ਅਗਲੀ ਸੁਣਵਾਈ ਕਦੋਂ ਕਰੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।