ਭਾਰਤ-ਇੰਗਲੈਂਡ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਟੀਮ ਦੀ ਖੂਬ ਚਰਚਾ ਸੀ। ਅੰਗਰੇਜ਼ਾਂ ਨੇ ਨਿਊਜ਼ੀਲੈਂਡ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ। ਨਵੇਂ ਕਪਤਾਨ ਬੇਨ ਸਟੋਕਸ ਅਤੇ ਨਵੇਂ ਕੋਚ ਬ੍ਰੈਂਡਨ ਮੈਕੂਲਮ ਦੀ ਤਾਰੀਫ ਹੋ ਰਹੀ ਸੀ ਕਿ ਉਨ੍ਹਾਂ ਨੇ ਇੰਗਲੈਂਡ ਦੀ ਟੀਮ ਨੂੰ ਹਮਲਾਵਰ ਬਣਾ ਦਿੱਤਾ। ਸਟੋਕਸ ਨੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਕਿਹਾ ਕਿ ਅਸੀਂ ਹਰ ਮੁਕਾਬਲੇਬਾਜ਼ ਖਿਲਾਫ ਉਸੇ ਤਰ੍ਹਾਂ ਖੇਡਣਗੇ ਜਿਵੇਂ ਨਿਊਜ਼ੀਲੈਂਡ ਨਾਲ ਖੇਡੇ ਸਨ।
ਪੰਤ ਨੇ ਇਸ ਪਾਰੀ ਵਿਚ ਮਹਿੰਦਰ ਸਿੰਘ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ। ਉੁਨ੍ਹਾਂ ਨੇ ਭਾਰਤੀ ਵਿਕਟਕੀਪਰ ਵਜੋਂ ਟੈਸਟ ਕ੍ਰਿਕਟ ਵਿਚ ਹੁਣ ਤੱਕ ਦੀ ਸਭ ਤੋਂ ਤੇਜ਼ ਸੈਂਚੁਰੀ ਲਗਾਈ। 51 ਗੇਂਦ ‘ਤੇ ਅਰਧ ਸੈਂਕੜਾ ਪੂਰਾ ਕੀਤਾ। 89 ਗੇਂਦਾਂ ‘ਤੇ ਸੈਂਕੜਾ ਪੂਰਾ ਕਰ ਲਿਆ। ਇੰਗਲੈਂਡ ਦੀ ਜ਼ਮੀਨ ‘ਤੇ ਦੂਜਾ ਸੈਂਕੜਾ। ਜਦੋਂ ਆਊਟ ਹੋਏ ਉਦੋਂ ਉਨ੍ਹਾਂ ਦੇ ਨਾਂ 111 ਗੇਂਦ ‘ਤੇ 146 ਦੌੜਾਂ ਸਨ। 19 ਚੌਕੇ ਤੇ 4 ਛੱਕੇ। ਜੇਮਸ ਏਂਡਰਸ ਵਰਗੇ ਗੇਂਦਬਾਜ਼ ਨੇ 19 ਓਵਰ ਵਿਚ 52 ਦੌੜਾਂ ਦੇ ਦਿੱਤੀਆਂ। ਪੰਤ ਨੇ ਉਨ੍ਹਾਂ ਦੀ ਗੇਂਦ ‘ਤੇ ਫਿਰ ਤੋਂ ਰਿਵਰਸ ਸਵੀਪ ਸ਼ਾਟ ਖੇਡਿਆ।
ਵਿਰਾਟ ਕੋਹਲੀ ਨੂੰ ਆਊਟ ਕਰਨ ਵਾਲੇ ਇੰਗਲੈਂਡ ਦੇ ਨਵੇਂ ਸਟਾਰ ਤੇਜ਼ ਗੇਂਦਬਾਜ਼ ਮੈਥਿਊ ਪਾਟਸ ਦੀ ਤਾਂ ਉਨ੍ਹਾਂ ਨੇ ਹੋਰ ਵੀ ਜ਼ਿਆਦਾ ਸਕੋਰ ਦਿੱਤੇ। ਸਭ ਤੋਂ ਬੁਰਾ ਹਾਲ ਲੈਫਟ ਆਰਮ ਸਪਿਨਰ ਜੈਕ ਲੀਚ ਦਾ ਹੋਇਆ। ਉਨ੍ਹਾਂ ਨੇ 9 ਓਵਰਾਂ ਵਿਚ 71 ਦੌੜਾਂ ਦਿੱਤੀਆਂ। ਪੰਤ ਉਨ੍ਹਾਂ ਦੀ ਗੇਂਦਾਂ ‘ਤੇ ਮਨਮਰਜ਼ੀ ਨਾਲ ਚੌਕੇ-ਛੱਕੇ ਲਗਾਏ। ਲੀਚ ਨੇ ਆਪਣੇ ਪਿਛਲੇ ਟੈਸਟ ਵਿਚ 11 ਵਿਕਟ ਲਏ ਸਨ ਅਤੇ ਮੈਨ ਆਫ ਦਿ ਮੈਚ ਬਣੇ ਸਨ ਪਰ ਪੰਤ ਸਾਹਮਣੇ ਉਹ ਕਿਸੇ ਕਲੱਬ ਲੈਵਲ ਦੇ ਗੇਂਦਬਾਜ਼ ਤੋਂ ਵੀ ਗਏ ਗੁਜ਼ਰੇ ਲੱਗੇ।
ਪੰਤ ਨੇ ਇਸ ਪਾਰੀ ਦੌਰਾਨ ਮਹਿੰਦਰ ਸਿੰਘ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ। 89 ਗੇਂਦਾਂ ਵਿਚ ਉਨ੍ਹਾਂ ਦੀ ਸੈਂਚੁਰੀ ਕਿਸੇ ਵੀ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀ ਟੈਸਟ ਕ੍ਰਿਕਟ ਵਿਚ ਹੁਣ ਤੱਕ ਦੀ ਸਭ ਤੋਂ ਤੇਜ਼ ਸੈਂਚੁਰੀ ਹੈ। ਧੋਨੀ ਨੇ 2005 ਵਿਚ ਪਾਕਿਸਤਾਨ ਖਿਲਾਫ 93 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ। ਪੰਤ ਜੇਕਰ 85 ਗੇਂਦਾਂ ‘ਤੇ ਸੈਂਕੜਾ ਲਗਾ ਦਿੰਦੇ ਤਾਂ ਉਹ ਟੈਸਟ ਕ੍ਰਿਕਟ ਵਿਚ ਭਾਰਤ ਵੱਲੋਂ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣ ਜਾਂਦੇ। ਹੁਣ ਇਹ ਰਿਕਾਰਡ ਕਪਿਲ ਦੇਵ ਦੇ ਨਾਂ ਹੈ।
ਪੰਤ ਨੇ ਕਰੀਅਰ ਦਾ ਪੰਜਵਾਂ ਸੈਂਕੜਾ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੇ ਸੈਂਕੜਾ ਕਿਸੇ ਸੀਰੀਜ ਦੇ ਆਖਰੀ ਟੈਸਟ ਮੈਚ ਵਿਚ ਬਣੇ ਹਨ। ਪੰਤ ਤੇ ਜਡੇਡਾ ਨੇ ਛੇਵੇਂ ਵਿਕਟ ਲਈ 22 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਇੰਗਲੈਂਡ ਖਿਲਾਫ ਇਸ ਵਿਕਟ ਲਈ ਟੀਮ ਇੰਡੀਆ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਪਿਛਲਾ ਰਿਕਾਰਡ ਪੰਤ ਤੇ ਰਾਹੁਲ ਦੇ ਨਾਂ ਸੀ। ਇਨ੍ਹਾਂ ਦੋਵਾਂ ਨੇ 2018 ਵਿਚ ਇੰਗਲੈਂਡ ਖਿਲਾਫ ਓਵਰ ਵਿਚ 204 ਦੌੜਾਂ ਜੋੜੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: