ਭਾਰਤੀ ਕ੍ਰਿਕਟ ਟੀਮ ਦੇ ਸਟਾਰ ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੁਝ ਮਹੀਨੇ ਪਹਿਲਾਂ ਇਕ ਕਾਰ ਦੁਰਘਟਨਾ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਦੁਰਘਟਨਾ ਵਿਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਉੁਸ ਸਮੇਂ ਉਥੋਂ ਲੰਘ ਰਹੇ ਦੋ ਟਰੱਕ ਡਰਾਈਵਰਾਂ ਨੇ ਉਨ੍ਹਾਂ ਦੀ ਜਾਨ ਬਚਾਈ ਸੀ। ਹੁਣ ਕ੍ਰਿਕਟਰ ਰਿਸ਼ਭ ਪੰਤ ਮੈਦਾਨ ‘ਤੇ ਵਾਪਸੀ ਲਈ ਕਾਫੀ ਮਿਹਨਤ ਕਰ ਰਹੇ ਹਨ।
ਬੀਸੀਸੀਆਈ ਦੀ ਮੈਡੀਕਲ ਟੀਮ ਰਿਸ਼ਭ ਪੰਤ ਨੂੰ ਜਲਦ ਠੀਕ ਕਰਨ ਵਿਚ ਲੱਗੀ ਹੋਈ ਹੈ ਤੇ ਪੰਤ ਵੀ ਇਸ ਲਈ ਕਾਫੀ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਹੁਣੇ ਜਿਹੇ ਆਪਣਾ ਇਕ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਰਿਸ਼ਭ ਪੰਤ ਇਕ ਸਟਿੱਕ ਦੇ ਸਹਾਰੇ ਸਵੀਮਿੰਗ ਪੂਲ ਵਿਚ ਚੱਲਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੰਤ ਨੇ ਲਿਖਿਆ ਮੈਂ ਛੋਟੀਆਂ ਚੀਜ਼ਾਂ, ਵੱਡੀਆਂ ਚੀਜ਼ਾਂ ਤੇ ਇਨ੍ਹਾਂ ਵਿਚ ਹਰ ਚੀਜ਼ ਲਈ ਸ਼ੁਕਰਗੁਜ਼ਾਰ ਹਾਂ।
ਵੀਡੀਓ ਵਿਚ ਰਿਸ਼ਭ ਪੰਤ ਨੂੰ ਦੇਖ ਕੇ ਫੈਨਸ ਕਾਫੀ ਖੁਸ਼ ਹੋ ਰਹੇ ਹਨ। ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਪੰਤ ਜਲਦ ਹੀ ਮੈਦਾਨ ‘ਤੇ ਵਾਪਸੀ ਕਰ ਸਕਣਗੇ। ਪੰਤ ਦਾ ਐਕਸੀਡੈਂਟ ਇੰਨਾ ਖਤਰਨਾਕ ਸੀ ਕਿ ਪੂਰੇ ਭਾਰਤਵਾਸੀਆਂ ਨੂੰ ਉਨ੍ਹਾਂ ਦੀ ਕਾਫੀ ਚਿੰਤਾ ਹੋ ਰਹੀ ਸੀ। ਹਰੇਕ ਕ੍ਰਿਕਟ ਫੈਨ ਉਨ੍ਹਾਂ ਦੇ ਠੀਕ ਹੋਣ ਦੀ ਦੁਆ ਕਰ ਰਿਹਾ ਹੈ। ਹਾਲਾਂਕਿ ਪੰਤ ਦੀ ਹੁਣੇ ਜਿਹੇ ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਹੁਣ ਪੰਤ ਦੀ ਹਾਲਾਤ ਪਹਿਲਾਂ ਤੋਂ ਕਾਫੀ ਬੇਹਤਰ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: